ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਮੂਡੀਜ਼ ਨੇ ਭਾਰਤ ਦੀ ਕਰੈਡਿਟ ਦਰਜਾਬੰਦੀ ਘਟਾਈ

Posted On November - 9 - 2019

ਨਵੀਂ ਦਿੱਲੀ, 8 ਨਵੰਬਰ
ਆਲਮੀ ਦਰਜਾਬੰਦੀ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਉਹਦੀ ਕਰੈਡਿਟ ਦਰਜਾਬੰਦੀ ਨੂੰ ਸਥਿਰ ਤੋਂ ਘਟਾ ਕੇ ਨਕਾਰਾਤਮਕ ਸ਼੍ਰੇਣੀ ਵਿੱਚ ਰੱਖਿਆ ਹੈ। ਏਜੰਸੀ ਨੇ ਕਿਹਾ ਕਿ ਸਰਕਾਰ ਆਰਥਿਕ ਮੰਚ ’ਤੇ ਜਾਰੀ ਮੰਦੀ ਨੂੰ ਦੂਰ ਕਰਨ ਵਿੱਚ ਆਰਜ਼ੀ ਰੂਪ ਵਿੱਚ ਨਾਕਾਮ ਰਹੀ ਹੈ, ਜਿਸ ਕਰਕੇ ਆਰਥਿਕ ਵਿਕਾਸ ਦੇ ਹੇਠਲੇ ਪੱਧਰ ’ਤੇ ਬਣੇ ਰਹਿਣ ਦਾ ਜੋਖ਼ਮ ਵਧ ਗਿਆ ਹੈ। ਮੂਡੀਜ਼ ਨੇ ਸਥਾਨਕ ਕਰੰਸੀ ਜਾਰੀ ਕਰਨ ਦੀ ਦਰਜਾਬੰਦੀ ਤੇ ਵਿਦੇਸ਼ੀ ਕਰੰਸੀ ਦਰਜਾਬੰਦੀ ਨੂੰ ਬੀਏਏ 2 ਰੱਖਿਆ ਹੈ। ਨਿਵੇਸ਼ ਦੇ ਲਿਹਾਜ਼ ਨਾਲ ਇਹ ਦੂਜਾ ਹੇਠਲਾ ਗ੍ਰੇਡ ਸਕੋਰ ਹੈ। ਰੇਟਿੰਗ ਏਜੰਸੀ ਮੁਤਾਬਕ ਮੌਜੂਦਾ ਵਿੱਤੀ ਸਾਲ ਵਿੱਚ ਸਰਕਾਰ ਦਾ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦਾ 3.7 ਫੀਸਦ ਰਹਿਣ ਦਾ ਅਨੁਮਾਨ ਹੈ। ਇਹ ਸਰਕਾਰ ਦੇ ਵਿੱਤੀ ਘਾਟੇ ਦੇ 3.3 ਫੀਸਦ ਰਹਿਣ ਦੇ ਟੀਚੇ ਤੋਂ ਕਾਫ਼ੀ ਹੇਠਾਂ ਹੈ। ਸੁਸਤ ਆਰਥਿਕ ਵਾਧੇ ਤੇ ਕਾਰਪੋਰੇਟ ਟੈਕਸ ਵਿੱਚ ਚਾਣਚੱਕ ਕੀਤੀ ਗਈ ਕਟੌਤੀ ਨਾਲ ਮਾਲੀਏ ’ਚ ਵਾਧਾ ਕਮਜ਼ੋਰ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

-ਪੀਟੀਆਈ

ਮੋਦੀ ਸਰਕਾਰ ਵੱਲੋਂ ਮੂਡੀਜ਼ ਦਾ ਦਾਅਵਾ ਖਾਰਜ

ਸਰਕਾਰ ਨੇ ਰੇਟਿੰਗ ਏਜੰਸੀ ਨੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਅਰਥਚਾਰੇ ਦੇ ਬੁਨਿਆਦੀ ਕਾਰਕ ਮਜ਼ਬੂਤ ਬਣੇ ਹੋਏ ਹਨ ਤੇ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਨਾਲ ਨਿਵੇਸ਼ ਵਿੱਚ ਤੇਜ਼ੀ ਆਏਗੀ। ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਪੂਰੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵਿੱਤੀ ਤੇ ਹੋਰਨਾਂ ਖੇਤਰਾਂ ਵਿੱਚ ਕਈ ਉਪਾਅ ਕੀਤੇ ਹਨ। ਆਲਮੀ ਮੰਦੀ ਨਾਲ ਨਜਿੱਠਣ ਲਈ ਸਰਕਾਰ ਨੇ ਖ਼ੁਦ ਅੱਗੇ ਵੱਧ ਕੇ ਨੀਤੀਗਤ ਫੈਸਲੇ ਲਏ ਹਨ, ਜਿਨ੍ਹਾਂ ਨਾਲ ਪੂੰਜੀ ਦੇ ਵਹਾਅ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।


Comments Off on ਮੂਡੀਜ਼ ਨੇ ਭਾਰਤ ਦੀ ਕਰੈਡਿਟ ਦਰਜਾਬੰਦੀ ਘਟਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.