ਮੁੰਬਈ: ਇੱਥੇ ਘਾਟਕੋਪਰ ਵਿੱਚ ਪੁਲੀਸ ਨੇ ਇਕ ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਦੇ ਦੋਸ਼ ਹੇਠ ਇੰਟੈਲੀਜੈਂਸ ਬਿਊਰੋ ਦੇ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਰੂਪੇਸ਼ ਕੁਮਾਰ ਅਨਿਲ ਕੁਮਾਰ ਨੂੰ ਐਂਟੋਪ ਹਿੱਲ ਵਿਚ ਸਥਿਤ ਉਸ ਦੇ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰੂਪੇਸ਼ ਤੇ ਪੀੜਤਾ ਦੋਵੇਂ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈਅੱਡੇ ਉੱਤੇ ਤਾਇਨਾਤ ਹੋਣ ਸਮੇਂ ਇਕ-ਦੂਜੇ ਨੂੰ ਜਾਨਣ ਲੱਗ ਪਏ ਸਨ। ਬਾਅਦ ਵਿੱਚ ਪੀੜਤਾ ਦੀ ਬਦਲੀ ਮੁੰਬਈ ਪੁਲੀਸ ਦੀ ਸੋਸ਼ਲ ਬਰਾਂਚ-2 ਵਿੱਚ ਹੋ ਗਈ ਤਾਂ ਉਸ ਨੇ ਰੂਪੇਸ਼ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਮੁਲਜ਼ਮ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
-ਪੀਟੀਆਈ