ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਮਹਾਰਾਸ਼ਟਰ: ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ

Posted On November - 10 - 2019

ਮੁੰਬਈ, 9 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ ਪੰਦਰਾਂ ਦਿਨ ਤੋਂ ਚੱਲ ਰਹੀ ਸਿਆਸੀ ਖੜੋਤ ਨੂੰ ਤੋੜਦਿਆਂ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸੂਬੇ ਦੀ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਕਿਹਾ ਹੈ ਕਿ ਉਹ ਸਰਕਾਰ ਬਨਾਉਣ ਦੀ ਇੱਛਾ ਸ਼ਕਤੀ ਤੇ ਯੋਗਤਾ ਦਾ ਪ੍ਰਗਟਾਵਾ ਕਰੇ। ਜ਼ਿਕਰਯੋਗ ਹੈ ਕਿ ਭਾਜਪਾ ਸ਼ਿਵ ਸੈਨਾ ਗੱਠਜੋੜ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਹੈ।
ਕਾਰਜਕਾਰੀ ਮੁੱਖ ਮੰਤਰੀ ਦਵੇਂਦਰ ਫੜਨਵੀਸ ਜੋ ਕਿ ਭਾਜਪਾ ਵਿਧਾਇਕ ਦਲ ਦੇ ਵੀ ਆਗੂ ਚੁਣੇ ਗਏ ਹਨ, ਦੇ ਨਜ਼ਦੀਕੀਆਂ ਨੇ ਰਾਜਪਾਲ ਵੱਲੋਂ ਫੜਨਵੀਸ ਨੂੰ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 288 ਮੈਂਬਰੀ ਵਿਧਾਨ ਸਭਾ ਵਿੱਚ 105 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਸੀ। ਬਹੁਮਤ ਦੇ ਲਈ ਸਦਨ ਵਿੱਚ 145 ਸੀਟਾਂ ਦੀ ਲੋੜ ਹੈ। ਰਾਜਭਵਨ ਦੇ ਸੂਤਰਾਂ ਅਨੁਸਾਰ ਕਿਸੇ ਵੀ ਪਾਰਟੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਅੱਗੇ ਨਾ ਆਉਣ ਬਾਅਦ ਰਾਜਪਾਲ ਨੇ ਸਰਕਾਰ ਬਨਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਫੈਸਲਾ ਕੀਤਾ ਹੈ।
-ਪੀਟੀਆਈ

ਸ਼ਿਵ ਸੈਨਾ ਵੱਲੋਂ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ

ਮੁੰਬਈ: ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਸਰਕਾਰ ਬਨਾਉਣ ਲਈ ਭਾਜਪਾ ਨੂੰ ਇੱਛਾ ਦਾ ਪ੍ਰਗਟਾਵਾ ਕਰਨ ਲਈ ਕਹਿਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਰਾਜਪਾਲ ਵੱਲੋਂ ਕੀਤੀ ਪਹਿਲਕਦਮੀ ਦਾ ਸਵਾਗਤ ਕਰਦੀ ਹੈ। ਇਸ ਦੌਰਾਨ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਰਾਜਪਾਲ ਦਾ ਫੈਸਲਾ ਬਹੁਤ ਪਛੜ ਕੇ ਆਇਆ ਹੈ ਤੇ ਪਾਰਟੀ ਭਾਜਪਾ ਵੱਲੋਂ ਬਹੁਮਤ ਸਿੱਧ ਕਰਨ ਸਮੇਂ ਵਿਰੋਧ ਵਿੱਚ ਵੋਟ ਪਾਏਗੀ। ਪਾਰਟੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਜੇ ਸ਼ਿਵ ਸੈਨਾ ਵੀ ਵਿਰੋਧ ਵਿੱਚ ਵੋਟ ਪਾਉਂਦੀ ਹੈ ਤਾਂ ਫਿਰ ਭਾਜਪਾ ਦਾ ਬਦਲ ਦੇਣ ਬਾਰੇ ਸੋਚਿਆ ਜਾ ਸਕਦਾ ਹੈ।

ਖਰੀਦੇ ਜਾਣ ਦੇ ਡਰੋਂ ਕਾਂਗਰਸੀ ਵਿਧਾਇਕ ਰਾਜਸਥਾਨ ਪੁੱਜੇ

ਜੈਪੁਰ, 9 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਦੀ ਅੱਜ ਖ਼ਤਮ ਹੋਈ ਮਿਆਦ ਅਤੇ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਵਿਵਾਦ ਦੌਰਾਨ ਕਾਂਗਰਸ ਦੇ 34 ਵਿਧਾਇਕ ਕਾਂਗਰਸ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਰਾਜਸਥਾਨ ’ਚ ਪੁੱਜ ਗਏ ਹਨ ਜਿੱਥੇ ਵਿਧਾਇਕਾਂ ਨੂੰ ਖਰੀਦੇ ਜਾਣ ਦਾ ਖ਼ਦਸ਼ਾ ਘੱਟ ਹੈ। ਇਸ ਸਬੰਧੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ‘‘ਕਾਂਗਰਸੀ ਵਿਧਾਇਕਾਂ ਨੂੰ ਰਾਜਸਥਾਨ ਬੁਲਾ ਲਿਆ ਹੈ ਜਿੱਥੇ ਉਨ੍ਹਾਂ ਦੇ ਖਰੀਦੇ ਜਾਣ ਦਾ ਖ਼ਤਰਾ ਘੱਟ ਹੈ। ਸਿਰਫ਼ ਕਾਂਗਰਸੀ ਹੀ ਨਹੀਂ ਸਗੋਂ ਸ਼ਿਵ ਸੈਨਾ, ਜੋ ਭਾਜਪਾ ਦੀ ਸਹਿਯੋਗੀ ਹੈ, ਨੇ ਵੀ ਆਪਣੇ ਵਿਧਾਇਕਾਂ ਨੂੰ ਖਰੀਦੇ ਜਾਣ ਦੇ ਖ਼ਤਰੇ ਕਾਰਨ ਇੱਥੇ ਇੱਕ ਹੋਟਲ ’ਚ ਤਬਦੀਲ ਕਰ ਲਿਆ।’’ ਸ੍ਰੀ ਗਹਿਲੋਤ ਨੇ ਕਿਹਾ ਹਰ ਕੋਈ ਜਾਣਦਾ ਹੈ ਕਿ ਭਾਜਪਾ ਨੇ ਗੋਆ ਅਤੇ ਮਣੀਪੁਰ ਵਿੱਚ ਸਰਕਾਰਾਂ ਕਿਵੇਂ ਬਣਾਈਆਂ ਹਨ।
-ਪੀਟੀਆਈ


Comments Off on ਮਹਾਰਾਸ਼ਟਰ: ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.