ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ

Posted On November - 20 - 2019

ਮੁੰਬਈ, 19 ਨਵੰਬਰ
ਮਹਾਰਾਸ਼ਟਰ ’ਚ ਸਰਕਾਰ ਗਠਨ ਬਾਰੇ ਬਣੇ ਭੇਤ ਦਰਮਿਆਨ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਗਲੇ ਹਫ਼ਤੇ ਸੂਬੇ ਵਿਚ ਸਰਕਾਰ ਬਣ ਸਕਦੀ ਹੈ। ਸੂਤਰਾਂ ਮੁਤਾਬਕ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਵਿਚਾਲੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਬਾਰੇ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਪਹਿਲੀ ਵਾਰੀ ਸ਼ਿਵ ਸੈਨਾ ਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਸਪੀਕਰ ਦਾ ਅਹੁਦਾ ਮਿਲ ਸਕਦਾ ਹੈ। ਮੰਤਰੀਆਂ ਦੀ ਚੋਣ ਬਾਰੇ ਸੂਚਨਾ ਹੈ ਕਿ ਤਿੰਨਾਂ ਪਾਰਟੀਆਂ ਦੇ ਵਿਧਾਇਕਾਂ ਦੀ ਗਿਣਤੀ ਦੇ ਅਧਾਰ ’ਤੇ ਮੰਤਰੀਆਂ ਦੀ ਚੋਣ ਕੀਤੀ ਜਾਵੇਗੀ। ਨਵੀਂ ਸਰਕਾਰ ਕਿਸਾਨਾਂ ਦੇ ਏਜੰਡੇ ਨੂੰ ਲਾਗੂ ਕਰੇਗੀ। ਮਹਾਰਾਸ਼ਟਰ ’ਚ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਵਧੀਆਂ ਨਜ਼ਦੀਕੀਆਂ ਦੀ ਮਿਸਾਲ ਨਗਰ ਨਿਗਮ ਦੀਆਂ ਚੋਣਾਂ ’ਚ ਵੀ ਦੇਖਣ ਨੂੰ ਮਿਲੀ ਜਦ ਕਾਂਗਰਸ ਤੇ ਐੱਨਸੀਪੀ ਨੇ ਮੁੰਬਈ ਤੇ ਠਾਣੇ ’ਚ ਆਪਣੇ ਉਮੀਦਵਾਰ ਨਹੀਂ ਉਤਾਰੇ। ਇਸ ਨਾਲ ਸ਼ਿਵ ਸੈਨਾ ਦੇ ਉਮੀਦਵਾਰ ਦੋਵਾਂ ਥਾਵਾਂ ’ਤੇ ਜਿੱਤ ਗਏ। ਕਾਂਗਰਸੀ ਆਗੂਆਂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਵੀ ਕੀਤੀ ਹੈ। ਸ਼ਿਵ ਸੈਨਾ ਨੇ ਐੱਨਡੀਏ ਤੋਂ ਬਾਹਰ ਕਰਨ ’ਤੇ ਭਾਜਪਾ ਉਤੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੇ ਸੰਪਾਦਕੀ ਵਿਚ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕਿਸ ਆਧਾਰ ’ਤੇ, ਕਿਹਦੀ ਇਜਾਜ਼ਤ ਨਾਲ ਐੱਨਡੀਏ ਵਿਚ ਸ਼ਿਵ ਸੈਨਾ ਦੇ ਨਾ ਹੋਣ ਦਾ ਐਲਾਨ ਕੀਤਾ ਗਿਆ ਹੈ। ਅੱਗੇ ਲਿਖਿਆ ਗਿਆ ਹੈ ‘ਸਾਨੂੰ ਐੱਨਡੀਏ ਵਿਚੋਂ ਕੱਢਣ ਵਾਲੇ ਤੁਸੀਂ ਕੌਣ?’ ਐਲਾਨ ਕਰਨ ਵਾਲੇ ਨੂੰ ਐੱਨਡੀਏ ਦੇ ‘ਕਰਮ-ਧਰਮ’ ਦਾ ਨਹੀਂ ਪਤਾ। ਐੱਨਡੀਏ ਦੇ ਜਨਮ ’ਚ ਸ਼ਿਵ ਸੈਨਾ ਦੀ ਵੱਡੀ ਭੂਮਿਕਾ ਹੈ। ਜਦ ਕੋਈ ਵੀ ਭਾਜਪਾ ਨਾਲ ਨਹੀਂ ਖੜ੍ਹ ਰਿਹਾ ਸੀ ਤਾਂ ਸ਼ਿਵ ਸੈਨਾ ਨੇ ਸਾਥ ਦਿੱਤਾ। ਸੰਪਾਦਕੀ ’ਚ ਲਿਖਿਆ ਗਿਆ ਹੈ ਕਿ ਅੱਜ ਐਲਾਨ ਕਰਨ ਵਾਲਿਆਂ ਨੇ ਅਜੇ ਉਦੋਂ ਜਨਮ ਵੀ ਨਹੀਂ ਲਿਆ ਹੋਵੇਗਾ ਜਦ ਐੱਨਡੀਏ ਦੀ ਨੀਂਹ ਰੱਖੀ ਗਈ ਸੀ। ਸੈਨਾ ਨੇ ਸਵਾਲ ਕੀਤਾ ਕਿ ਫ਼ੈਸਲਾ ਲੈਣ ਤੋਂ ਪਹਿਲਾਂ ਢੁੱਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਤੇ ਨਾ ਹੀ ਕਾਰਨ ਦੱਸੋ ਨੋਟਿਸ ਜਾਰੀ ਹੋਇਆ। -ਏਜੰਸੀਆਂ

ਭਾਗਵਤ ਵੱਲੋਂ ਮਹਾਰਾਸ਼ਟਰ ਦੀ ਸਥਿਤੀ ’ਤੇ ਅਸਿੱਧੀ ਟਿੱਪਣੀ
ਨਾਗਪੁਰ: ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਬਾਰੇ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਚੱਲ ਰਹੇ ਝਗੜੇ ਦੌਰਾਨ ਹੁਣ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਨਸੀਹਤ ਦਿੰਦਿਆਂ ਟਿੱਪਣੀ ਕੀਤੀ ਹੈ। ਭਾਗਵਤ ਨੇ ਕਿਹਾ ‘ਸੁਆਰਥ ਮਾੜੀ ਚੀਜ਼ ਹੈ, ਆਪਸ ’ਚ ਲੜਨ ਨਾਲ ਦੋਵਾਂ ਧਿਰਾਂ ਦਾ ਨੁਕਸਾਨ ਹੁੰਦਾ ਹੈ, ਸੁਆਰਥ ਨੂੰ ਬਹੁਤ ਘੱਟ ਲੋਕ ਹੀ ਛੱਡ ਸਕੇ ਹਨ।’


Comments Off on ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.