ਵਾਸ਼ਿੰਗਟਨ, 18 ਨਵੰਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਆਪਣੇ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਦੀ ਜਾਂਚ ਨੂੰ ਵਿਰੋਧੀ ਡੈਮੋਕਰੈਟਾਂ ਵੱਲੋਂ ਦਿੱਤੀ ਚੁਣੌਤੀ ਦਾ ਜਵਾਬ ਦੇਣ ਬਾਬਤ ਸੰਜੀਦਗੀ ਨਾਲ ਵਿਚਾਰ ਕਰ ਰਹੇ ਹਨ। ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਸੀ ਕਿ ਅਮਰੀਕੀ ਸਦਰ ਖ਼ੁਦ ਅੱਗੇ ਆ ਕੇ ‘ਸੱਚ’ ਦੱਸਣ। ਟਰੰਪ ਨੇ ਕਿਹਾ, ‘ਹਾਲਾਂਕਿ ਮੈਂ ਕੁਝ ਵੀ ਗ਼ਲਤ ਨਹੀਂ ਕੀਤਾ, ਪਰ ਮੈਨੂੰ ਪੈਲੋਸੀ ਦਾ ਵਿਚਾਰ ਬਹੁਤ ਪਸੰਦ ਆਇਆ ਹੈ।’ ਉਂਜ ਅਜੇ ਇਹ ਸਪਸ਼ਟ ਨਹੀਂ ਕਿ ਅਮਰੀਕੀ ਸਦਰ ਦੇ ਦਿਮਾਗ ਵਿਚ ਹਲਫ਼ੀਆ ਬਿਆਨ ਨੂੰ ਲੈ ਕੇ ਕੀ ਚੱਲ ਰਿਹੈ।
-ਏਐੱਫਪੀ