ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਭਾਰਤ ਖ਼ਿਲਾਫ਼ ਇੱਕ ਰੋਜ਼ਾ ਅਤੇ ਟੀ-20 ਲੜੀਆਂ ’ਚੋਂ ਰੱਸਲ ਤੇ ਬਰਾਵੋ ਬਾਹਰ

Posted On November - 30 - 2019

ਸੇਂਟ ਜੋਨਸ (ਐਂਟੀਗਾ), 29 ਨਵੰਬਰ
ਵੈਸਟ ਇੰਡੀਜ਼ ਨੇ ਅਗਲੇ ਮਹੀਨੇ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੀਆਂ ਇੱਕ ਰੋਜ਼ਾ ਅਤੇ ਟੀ-20 ਲੜੀਆਂ ਲਈ ਮਾਹਿਰ ਹਰਫ਼ਨਮੌਲਾ ਆਂਦਰੇ ਰੱਸਲ ਅਤੇ ਡਵੈਨ ਬਰਾਵੋ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਸੀਨੀਅਰ ਖਿਡਾਰੀ ਕੀਰੋਨ ਪੋਲਾਰਡ ਇੱਕ ਰੋਜ਼ਾ ਅਤੇ ਟੀ-20 ਵਿੱਚ ਉਪ ਕਪਤਾਨ ਹੋਣਗੇ, ਜਦਕਿ ਸ਼ਾਈ ਹੋਪ ਇੱਕ ਰੋਜ਼ਾ ਵਿੱਚ ਇਹ ਭੂਮਿਕਾ ਨਿਭਾਏਗਾ।
ਹਾਲ ਹੀ ਵਿੱਚ ਖ਼ਤਮ ਹੋਈ ਆਬੂਧਾਬੀ ਟੀ-10 ਲੀਗ ਵਿੱਚ ਛੇ ਮੈਚ ਖੇਡਣ ਵਾਲੇ ਰੱਸਲ ਨੂੰ ਫਿੱਟ ਹੋਣ ਦੇ ਬਾਵਜੂਦ ਟੀਮ ਵਿੱਚ ਥਾਂ ਨਹੀਂ ਮਿਲੀ, ਜਦਕਿ ਕੌਮਾਂਤਰੀ ਪੱਧਰ ’ਤੇ ਵਾਪਸੀ ਦਾ ਸੰਕੇਤ ਦੇਣ ਵਾਲੇ ਬਰਾਵੋ ਦੇ ਨਾਮ ਨੂੰ ਵੀ ਨਹੀਂ ਵਿਚਾਰਿਆ ਗਿਆ। ਸਟਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੌੜ ਵਿੱਚ ਸੀ, ਪਰ ਉਸ ਨੇ ਆਰਾਮ ਲੈਣ ਦਾ ਫ਼ੈਸਲਾ ਕੀਤਾ। ਵੈਸਟ ਇੰਡੀਜ਼ ਟੀਮ ਨੇ ਅਫ਼ਗਾਨਿਸਤਾਨ ਖ਼ਿਲਾਫ਼ ਇੱਕ ਰੋਜ਼ਾ ਲੜੀ ਜਿੱਤੀ ਸੀ, ਪਰ ਟੀਮ ਟੀ-20 ਕੌਮਾਂਤਰੀ ਲੜੀ ਗੁਆ ਬੈਠੀ। ਚੋਣਕਾਰਾਂ ਨੇ ਉਨ੍ਹਾਂ ਖਿਡਾਰੀਆਂ ’ਤੇ ਭਰੋਸਾ ਪ੍ਰਗਟਾਇਆ ਜੋ ਲਖਨਊ ਵਿੱਚ ਖੇਡੇ ਸਨ। ਮੌਜੂਦਾ ਆਈਸੀਸੀ ਵਿਸ਼ਵ ਟੀ-20 ਚੈਂਪੀਅਨ ਵੈਸਟ ਇੰਡੀਜ਼ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ। ਇਸ ਦਾ ਪਹਿਲਾ ਮੈਚ ਛੇ ਦਸੰਬਰ ਨੂੰ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਇਸ ਮਗਰੋਂ ਦੂਜਾ ਟੀ-20 ਅੱਠ ਦਸੰਬਰ ਨੂੰ ਤਿਰੂਵਨੰਤਪੁਰਮ ਵਿੱਚ, ਜਦਕਿ ਤੀਜਾ ਮੈਚ ਮੁੰਬਈ ਵਿੱਚ 11 ਦਸੰਬਰ ਨੂੰ ਹੋਵੇਗਾ। ਇਸ ਮਗਰੋਂ ਦੋਵੇਂ ਟੀਮਾਂ ਇੱਕ ਰੋਜ਼ਾ ਲੜੀ ਖੇਡਣਗੀਆਂ, ਜਿਨ੍ਹਾਂ ਦੇ ਮੈਚ 15 ਦਸੰਬਰ ਨੂੰ (ਚੇਨੱਈ), 18 ਦਸੰਬਰ ਨੂੰ (ਵਿਸ਼ਾਖਾਪਟਨਮ) ਅਤੇ 22 ਦਸੰਬਰ ਨੂੰ (ਕਟਕ) ਖੇਡੇ ਜਾਣਗੇ। -ਪੀਟੀਆਈ


Comments Off on ਭਾਰਤ ਖ਼ਿਲਾਫ਼ ਇੱਕ ਰੋਜ਼ਾ ਅਤੇ ਟੀ-20 ਲੜੀਆਂ ’ਚੋਂ ਰੱਸਲ ਤੇ ਬਰਾਵੋ ਬਾਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.