ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਭਾਰਤੀ ਮੂਲ ਦੇ ਚਾਰ ਅਮਰੀਕੀ ਸੂਬਾਈ ਅਤੇ ਸਥਾਨਕ ਚੋਣਾਂ ਜਿੱਤੇ

Posted On November - 8 - 2019

ਵਾਸ਼ਿੰਗਟਨ, 7 ਨਵੰਬਰ
ਭਾਰਤੀ ਮੂਲ ਦੇ ਚਾਰ ਨਾਗਰਿਕਾਂ ਨੇ ਅਮਰੀਕਾ ਦੀਆਂ ਸੂਬਾਈ ਅਤੇ ਸਥਾਨਕ ਚੋਣਾਂ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਇਨ੍ਹਾਂ ਵਿੱਚ ਇੱਕ ਮੁਸਲਿਮ ਔਰਤ ਅਤੇ ਇੱਕ ਵਾਈਟ ਹਾਊਸ ਦਾ ਸਾਬਕਾ ਤਕਨੀਕੀ ਨੀਤੀ ਸਲਾਹਕਾਰ ਸ਼ਾਮਲ ਹੈ। ਇਨ੍ਹਾਂ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਹੋਈਆਂ ਸੂਬਾਈ ਅਤੇ ਸਥਾਨਕ ਚੋਣਾਂ ਜਿੱਤੀਆਂ ਹਨ।
ਜੇਤੂ ਉਮੀਦਵਾਰਾਂ ਵਿੱਚ ਭਾਰਤੀ ਅਮਰੀਕਨ ਗਜ਼ਾਲਾ ਹਾਸ਼ਮੀ ਕਮਿਊਨਿਟੀ ਕਾਲਜ ਦੀ ਸਾਬਕਾ ਪ੍ਰੋਫੈਸਰ ਹੈ। ਉਸ ਨੇ ਵਰਜੀਨੀਆ ਸਟੇਟ ਸੈਨੇਟ ਵਿੱਚ ਪੁੱਜ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੀ ਮੁਸਲਿਮ ਔਰਤ ਬਣ ਗਈ ਹੈ,ਜੋ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ ਹੈ। ਸੁਹਾਸ ਸੁਬਰਾਮਨੀਅਮ ਜੋ ਕਿ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਾਈਟ ਹਾਉੂਸ ਦਾ ਤਕਨੀਕੀ ਨੀਤੀ ਸਲਾਹਕਾਰ ਸੀ, ਨੇ ਵਰਜੀਨੀਆ ਦੀ ਪ੍ਰਤੀਨਿਧੀ ਸਭਾ ਵਿੱਚ ਪੁੱਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਹਾਸ਼ਮੀ ਜੋ ਕਿ ਡੈਮੋਕਰੇਟ ਹੈ, ਪਹਿਲੀ ਹੀ ਕੋਸ਼ਿਸ਼ ਵਿੱਚ ਜਿੱਤਣ ਵਿੱਚ ਸਫਲ ਰਹੀ ਹੈ। ਹਿਲੇਰੀ ਕਲਿੰਟਨ ਨੇ ਵੀ ਹਾਸ਼ਮੀ ਨੂੰ ਵਧਾਈ ਦਿੱਤੀ ਹੈ। ਕੈਲੀਫੋਰਨੀਆ ਵਿੱਚ ਮਾਨੋ ਰਾਜੂ ਨੇ ਸਾਂ ਫਰਾਂਸਿਸਕੋ ਦੇ ਵਿੱਚ ਸਥਾਨਕ ਚੋਣ ਮੁੜ ਜਿੱਤ ਲਈ ਹੈ। ਨੌਰਥ ਕੈਰੋਲੀਨਾ ਵਿੱਚ ਡਿੰਪਲ ਅਜਮੇਰਾ ਨੇ ਸਿਟੀ ਕੌਂਸਲ ਦੀ ਚੋਣ ਜਿੱਤੀ ਹੈ।
ਵਾਸ਼ਿੰਗਟਨ: ਆਪਣੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਦੀ ਪ੍ਰਵਾਹ ਨਾ ਕਰਦਿਆਂ ਇੱਥੇ ਇੱਕ ਰੈਲੀ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਮੁੜ ਜਿੱਤ ਕੇ ਅਮਰੀਕਾ ਦਾ ਰਾਸ਼ਟਰਪਤੀ ਬਣੇਗਾ। ਲੂਸੀਆਨਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਮੁੜ ਚੋਣ ਨਾ ਜਿੱਤੇ ਤਾਂ ਦੇਸ਼ ਦੇ ਲੋਕ ਮੰਦਹਾਲੀ ਵਿੱਚ ਚਲੇ ਜਾਣਗੇ।

-ਪੀਟੀਆਈ


Comments Off on ਭਾਰਤੀ ਮੂਲ ਦੇ ਚਾਰ ਅਮਰੀਕੀ ਸੂਬਾਈ ਅਤੇ ਸਥਾਨਕ ਚੋਣਾਂ ਜਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.