ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਠ ਤਗ਼ਮੇ ਫੁੰਡੇ

Posted On November - 7 - 2019

ਦੋਹਾ, 6 ਨਵੰਬਰ
ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਅੱਠ ਤਗ਼ਮੇ ਹਾਸਲ ਕੀਤੇ, ਪਰ ਟੋਕੀਓ ਓਲੰਪਿਕ ਲਈ ਦਾਅ ’ਤੇ ਲੱਗੇ ਘੱਟੋ-ਘੱਟ ਤਿੰਨ ਕੋਟੇ ਤੋਂ ਖੁੰਝ ਗਏ। ਇਸ ਤਰ੍ਹਾਂ ਭਾਰਤ ਦੀ ਤਗ਼ਮਿਆਂ ਦੀ ਗਿਣਤੀ 13 ਹੋ ਗਈ ਹੈ। ਭਾਰਤ ਨੇ ਕੱਲ੍ਹ ਪੰਜ ਤਗ਼ਮੇ ਜਿੱਤੇ ਸਨ। ਭਾਰਤ ਦੇ ਚਾਰ ਸੋਨੇ, ਤਿੰਨ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮੇ ਹਨ।
ਕੇਨਾਨ ਚੇਨਾਈ, ਮਾਨਵਜੀਤ ਸਿੰਘ ਸੰਧੂ ਅਤੇ ਪ੍ਰਿਥਵੀਰਾਜ ਦੀ ਭਾਰਤੀ ਪੁਰਸ਼ ਟਰੈਪ ਟੀਮ ਨੇ ਕੁੱਲ 357 ਅੰਕ ਦੇ ਸਕੋਰ ਨਾਲ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਅਨੀਸ਼ ਭਾਨਵਾਲਾ, ਭਾਵੇਸ਼ ਸ਼ੇਖਾਵਤ ਅਤੇ ਆਦਰਸ਼ ਸਿੰਘ ਦੀ ਭਾਰਤੀ ਤਿੱਕੜੀ ਨੇ 1716 ਅੰਕ ਦੇ ਸਾਂਝੇ ਸਕੋਰ ਨਾਲ ਟੀਮ ਵਜੋਂ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਆਯੂਸ਼ ਜਿੰਦਲ, ਆਯੂਸ਼ ਸਾਂਗਵਾਨ ਅਤੇ ਜਪਤਯੇਸ਼ ਜਸਪਾਲ ਨੇ ਜੂਨੀਅਨ ਵਰਗ ਦੇ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਾਰਤ ਨੇ ਜੂਨੀਅਰ ਪੁਰਸ਼ ਅਤੇ ਮਹਿਲਾ 50 ਮੀਟਰ ਰਾਈਫਲ ਪਰੋਨ ਮੁਕਾਬਲੇ ਵਿੱਚ ਦੋ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। -ਪੀਟੀਆਈ


Comments Off on ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਠ ਤਗ਼ਮੇ ਫੁੰਡੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.