ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਬੈਡਮਿੰਟਨ: ਸ੍ਰੀਕਾਂਤ ਸਈਦ ਮੋਦੀ ਟਰਾਫ਼ੀ ’ਚੋਂ ਬਾਹਰ

Posted On November - 30 - 2019

ਲਖਨਊ, 29 ਨਵੰਬਰ
ਭਾਰਤੀ ਸ਼ਟਲਰ ਸੌਰਭ ਵਰਮਾ ਅਤੇ ਰਿਤੂਪਰਨਾ ਦਾਸ ਨੇ ਅੱਜ ਇੱਥੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਕਿਦਾਂਬੀ ਸ੍ਰੀਕਾਂਤ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਿਆ। ਇਸ ਸਾਲ ਹੈਦਰਾਬਾਦ ਅਤੇ ਵੀਅਤਨਾਮ ਵਿੱਚ ਦੋ ਬੀਡਬਲਯੂਐੱਫ ਸੁਪਰ 100 ਖ਼ਿਤਾਬ ਜਿੱਤਣ ਵਾਲੇ ਸੌਰਭ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਨ ’ਤੇ 21-19, 21-16 ਨਾਲ ਜਿੱਤ ਦਰਜ ਕੀਤੀ।
ਦੂਜੇ ਪਾਸੇ ਤੀਜਾ ਦਰਜਾ ਪ੍ਰਾਪਤ ਸ੍ਰੀਕਾਂਤ ਦਾ ਸੰਘਰਸ਼ ਜਾਰੀ ਰਿਹਾ। ਉਸ ਦੀ ਚੁਣੌਤੀ ਦੁਨੀਆਂ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਸੋਨ ਵਾਨ ਹੋ ਤੋਂ 18-21, 19-21 ਨਾਲ ਹਾਰਨ ਨਾਲ ਸਮਾਪਤ ਹੋ ਗਈ। ਕੋਰਿਆਈ ਖਿਡਾਰੀ ਖ਼ਿਲਾਫ਼ ਇਹ ਉਸ ਦੀ 11 ਮੁਕਾਬਲਿਆਂ ਵਿੱਚ ਸੱਤਵੀਂ ਹਾਰ ਹੈ। -ਪੀਟੀਆਈ


Comments Off on ਬੈਡਮਿੰਟਨ: ਸ੍ਰੀਕਾਂਤ ਸਈਦ ਮੋਦੀ ਟਰਾਫ਼ੀ ’ਚੋਂ ਬਾਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.