ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਬੈਡਮਿੰਟਨ: ਅੰਮ੍ਰਿਤਸਰ ਸਾਹਿਬ ਦੀਆਂ ਕੁੜੀਆਂ ਜੇਤੂ

Posted On November - 11 - 2019

ਸੁਖਜੀਤ ਮਾਨ
ਬਠਿੰਡਾ, 10 ਨਵੰਬਰ

ਚੈਂਪੀਅਨ ਬਣੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਖਿਡਾਰਨਾਂ ਆਪਣੇ ਕੋਚ ਤੇ ਹੋਰ ਪਤਵੰਤਿਆਂ ਨਾਲ।

65ਵੀਆਂ ਪੰਜਾਬ ਰਾਜ ਸਕੂਲ ਬਾਲ ਬੈਡਮਿੰਟਨ ਮੁਕਾਬਲੇ (ਲੜਕੇ/ ਲੜਕੀਆਂ) ਅੱਜ ਨੇਪਰੇ ਚੜ੍ਹ ਗਏ। ਇਨ੍ਹਾਂ ਖੇਡਾਂ ‘ਚ ਟੀਮਾਂ ਘੱਟ ਆਉਣ ਕਾਰਨ ਪਹਿਲੇ ਚਾਰ ਦਿਨ ਮੁਕਾਬਲਿਆਂ ਦੀ ਥਾਂ ਸਿਰਫ ਟਰਾਇਲ ਹੋਏ।
ਅੱਜ ਪੰਜਵੇਂ ਤੇ ਆਖਰੀ ਦਿਨ ਲੜਕੀਆਂ ਦੇ 19 ਸਾਲ ਵਰਗ ਦੀਆਂ ਟੀਮਾਂ ਪੂਰੀਆਂ ਹੋਣ ਕਰਕੇ ਮੁਕਾਬਲੇ ਵੀ ਵੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ ‘ਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕੁੜੀਆਂ ਜੇਤੂ ਰਹੀਆਂ ਜਦੋਂ ਕਿ ਪਟਿਆਲਾ ਦੀ ਟੀਮ ਨੂੰ ਦੂਜੇ ਸਥਾਨ ’ਤੇ ਸਬਰ ਕਰਨਾ ਪਿਆ।
ਹਾਸਿਲ ਹੋਏ ਨਤੀਜੇ ਮੁਤਾਬਿਕ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕੁੜੀਆਂ ਨੇ ਪਟਿਆਲਾ ਦੀਆਂ ਕੁੜੀਆਂ ਨੂੰ 35-14 ਅਤੇ 35-21 ਦੇ ਫਰਕ ਨਾਲ ਹਰਾ ਕੇ ਸੂਬਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪ੍ਰੈਸ ਕਮੇਟੀ ਦੇ ਮੈਂਬਰ ਮੁੱਖ ਅਧਿਆਪਕ ਕਾਲੂ ਰਾਮ ਅਤੇ ਗੁਰਿੰਦਰ ਬਰਾੜ ਨੇ ਦੱਸਿਆ ਇਸ ਤੋਂ ਪਹਿਲਾਂ ਹੋਏ ਸੈਮੀ ਫਾਈਨਲ ਮੈਚ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਬਠਿੰਡਾ ਦੀ ਟੀਮ ਨੂੰ 35-20 ਤੇ 35-24 ਦੇ ਫਰਕ ਨਾਲ ਹਰਾ ਕੇ ਫਾਈਨਲ ‘ਚ ਪੁੱਜੀ।
ਦੂਜੇ ਸੈਮੀਫਾਈਨਲ ‘ਚ ਪਟਿਆਲਾ ਦੀ ਟੀਮ ਜਲੰਧਰ ਨੂੰ 35-27, 34-36, 35-31 ਨਾਲ ਹਰਾ ਕੇ ਫਾਈਨਲ ‘ਚ ਪੁੱਜੀ ਸੀ ਪਰ ਖਿਤਾਬੀ ਜਿੱਤ ਹਾਸਿਲ ਕਰਨ ਤੋਂ ਖੁੰਝ ਗਈ। ਤੀਜੇ ਸਥਾਨ ਲਈ ਜਲੰਧਰ ਅਤੇ ਬਠਿੰਡਾ ਦਰਮਿਆਨ ਹੋਏ ਮੈਚ ‘ਚ ਜਲੰਧਰ ਨੇ 37-28 ਤੇ 35-20 ਨਾਲ ਬਠਿੰਡਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫਸਰ ਕੁਲਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ।


Comments Off on ਬੈਡਮਿੰਟਨ: ਅੰਮ੍ਰਿਤਸਰ ਸਾਹਿਬ ਦੀਆਂ ਕੁੜੀਆਂ ਜੇਤੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.