ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਪੰਜ ਏਕੜ ਦੀ ਖ਼ੈਰਾਤ ਨਹੀਂ ਲਵਾਂਗੇ: ਓਵੈਸੀ

Posted On November - 11 - 2019

ਹੈਦਰਾਬਾਦ, 10 ਨਵੰਬਰ
ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਅਯੁੱਧਿਆ ਕੇਸ ’ਚ ਸੁਣਾਏ ਗਏ ਫ਼ੈਸਲੇ ’ਤੇ ਮੁੜ ਸਵਾਲ ਖੜ੍ਹਾ ਕੀਤਾ ਹੈ। ਇੱਥੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ, ‘ਜੇਕਰ ਬਾਬਰੀ ਮਸਜਿਦ ਹੋਂਦ ਵਿੱਚ ਸੀ ਤਾਂ ਇਸ ਦੀ ਜ਼ਮੀਨ ਉਨ੍ਹਾਂ ਨੂੰ ਕਿਉਂ ਸੌਂਪ ਦਿੱਤੀ ਗਈ ਜਿਨ੍ਹਾਂ ਇਸ ਨੂੰ ਢਾਹਿਆ ਸੀ। ਜੇਕਰ ਇਹ ਹੋਂਦ ਵਿੱਚ ਨਹੀਂ ਸੀ ਤਾਂ ਇਸ ਨੂੰ ਢਾਹੁਣ ਦਾ ਕੇਸ ਕਿਉਂ ਚੱਲਿਆ ਤੇ ਇਸ ਕੇਸ ’ਚੋਂ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਵਾਪਸ ਕਿਉਂ ਲਿਆ ਗਿਆ ਅਤੇ ਜੇਕਰ ਬਾਬਰੀ ਮਸਜਿਦ ਸੀ ਤਾਂ ਇਸ ਦੀ ਜ਼ਮੀਨ ਮੈਨੂੰ ਦਿੱਤੀ ਜਾਵੇ।’ ਓਵੈਸੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ, ‘ਇਹ ਬੁਨਿਆਦੀ ਸਵਾਲ ਹੈ। ਅਸੀਂ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਬਾਬਰੀ ਮਸਜਿਦ ਮੇਰਾ ਕਾਨੂੰਨੀ ਅਧਿਕਾਰ ਹੈ। ਮੈਂ ਮਜਸਿਦ ਲਈ ਲੜ ਰਿਹਾ ਹਾਂ ਨਾ ਕਿ ਜ਼ਮੀਨ ਲਈ।’ ਓਵੈਸੀ ਨੇ ਅੱਜ ਟਵੀਟ ਕੀਤਾ, ‘ਹੁਣ ਮੁਸਲਿਮ ਉੱਥੇ ਕੀ ਦੇਖਣਗੇ? ਜਿੱਥੇ ਕਈ ਸਾਲਾਂ ਤੋਂ ਇੱਕ ਮਜਸਿਦ ਬਣੀ ਹੋਈ ਸੀ ਤੇ ਉਹ ਹੁਣ ਢਾਹੀ ਜਾ ਚੁੱਕੀ ਹੈ। ਹੁਣ ਅਦਾਲਤ ਨੇ ਇਹ ਕਹਿੰਦਿਆਂ ਇੱਥੇ ਉਸਾਰੀ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਇਹ ਜ਼ਮੀਨ ਰਾਮ ਲੱਲਾ ਨਾਲ ਸਬੰਧਤ ਹੈ।’ ਉਨ੍ਹਾਂ ਕਿਹਾ, ‘ਸਾਨੂੰ ਵੱਖਰੀ ਜ਼ਮੀਨ ਦੇ ਕੇ ਬੇਇੱਜ਼ਤੀ ਕੀਤੀ ਜਾ ਰਹੀ ਹੈ। ਸਾਡੇ ਨਾਲ ਮੰਗਤਿਆਂ ਵਾਂਗ ਸਲੂਕ ਨਾ ਕਰੋ। ਅਸੀਂ ਭਾਰਤ ਦੇ ਇੱਜ਼ਤਦਾਰ ਨਾਗਰਿਕ ਹਾਂ। ਅਸੀਂ ਕਾਨੂੰਨੀ ਹੱਕ ਲਈ ਲੜ ਰਹੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਨਿਆ ਮੰਗ ਰਹੇ ਹਾਂ ਭੀਖ ਨਹੀਂ।’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਤੇ ਆਰਐੱਸਐੱਸ ਦੀ ਸੂਚੀ ਵਿੱਚ ਅਜਿਹੀਆਂ ਕਈ ਮਸਜਿਦਾਂ ਹਨ ਜਿਨ੍ਹਾਂ ਨੂੰ ਉਹ ਤਬਦੀਲ ਕਰਨਾ ਚਾਹੁੰਦੇ ਹਨ। ਉਨ੍ਹਾਂ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ ਦੀ ਚੁੱਪ ’ਤੇ ਵੀ ਸਵਾਲ ਖੜ੍ਹਾ ਕੀਤਾ।
-ਪੀਟੀਆਈ

ਸੁੰਨੀ ਵਕਫ ਬੋਰਡ ਮਸਜਿਦ ਲਈ ਜ਼ਮੀਨ ਲੈਣ ਬਾਰੇ 26 ਨੂੰ ਫ਼ੈਸਲਾ ਕਰੇਗਾ

ਲਖਨਊ: ਸੁੰਨੀ ਕੇਂਦਰੀ ਵਕਫ ਬੋਰਡ ਨੇ ਅੱਜ ਕਿਹਾ ਕਿ ਅਯੁੱਧਿਆ ਵਿੱਚ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਲੈਣ ਜਾਂ ਨਾ ਲੈਣ ਬਾਰੇ ਫ਼ੈਸਲਾ 26 ਨਵੰਬਰ ਦੀ ਮੀਟਿੰਗ ’ਚ ਲਿਆ ਜਾਵੇਗਾ।ਉੱਤਰ ਪ੍ਰਦੇਸ਼ ਸੁੰਨੀ ਕੇਂਦਰੀ ਵਕਫ ਬੋਰਡ ਦੇ ਚੇਅਰਮੈਨ ਜ਼ਫਰ ਫਾਰੂਕੀ ਨੇ ਦੱਸਿਆ ਕਿ ਜ਼ਮੀਨ ਸਬੰਧੀ ਉਨ੍ਹਾਂ ਨੂੰ ਵੱਖੋ ਵੱਖਰੇ ਸੁਝਾਅ ਮਿਲ ਰਹੇ ਹਨ। ਉਨ੍ਹਾਂ ਕਿਹਾ, ‘ਬੋਰਡ ਦੀ ਜਨਰਲ ਬਾਡੀ ਦੀ ਮੀਟਿੰਗ 26 ਨਵੰਬਰ ਨੂੰ ਹੋ ਸਕਦੀ ਹੈ। ਇਸ ਮੀਟਿੰਗ ’ਚ ਫ਼ੈਸਲਾ ਕੀਤਾ ਜਾਵੇਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਪੰਜ ਏਕੜ ਜ਼ਮੀਨ ਲਈ ਜਾਵੇ ਜਾਂ ਨਾ।’ ਉਨ੍ਹਾਂ ਕਿਹਾ, ‘ਪਹਿਲਾਂ ਇਹ ਮੀਟਿੰਗ 13 ਨੂੰ ਹੋਣੀ ਸੀ ਪਰ ਹੁਣ ਇਹ 26 ਨਵੰਬਰ ਨੂੰ ਹੋ ਸਕਦੀ ਹੈ।’
-ਪੀਟੀਆਈ


Comments Off on ਪੰਜ ਏਕੜ ਦੀ ਖ਼ੈਰਾਤ ਨਹੀਂ ਲਵਾਂਗੇ: ਓਵੈਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.