ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਪੰਜਾਬੀ ਅਕਾਦਮੀ ਦਾ ਵਿਰਾਸਤੀ ਮੇਲਾ ਸਮਾਪਤ

Posted On November - 10 - 2019

ਪੰਜਾਬੀ ਅਕਾਦਮੀ ਦੇ ਮੇਲੇ ਦੌਰਾਨ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ 7 ਨਵੰਬਰ ਤੋਂ ਸ਼ੁਰੂ ਕੀਤਾ ਤਿੰਨ ਰੋਜ਼ਾ ਪੰਜਾਬੀ ਵਿਰਾਸਤੀ ਮੇਲਾ ਅੱਜ ਖ਼ਤਮ ਹੋ ਗਿਆ। ਦਿੱਲੀ ਦਾ ਦਿਲ ਕਹੇ ਜਾਂਦੇ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਅੱਜ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ ਤੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਮੇਲੇ ਦੌਰਾਨ ਅਕਾਦਮੀ ਵੱਲੋਂ ਦਿੱਲੀ ਦੇ ਇਤਿਹਾਸ ਨਾਲ ਜੁੜੇ ਕੁੱਝ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਜਿਨ੍ਹਾਂ ਵਿੱਚ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਦੇ ਨਾਲ ਜੁੜੇ ਪਹਿਲੂ ਉਜਾਗਰ ਕੀਤੇ ਗਏ ਹਨ। 40ਵਿਆਂ ਦੀ ਦਿੱਲੀ ਦੀ ਇਕ ਗੁਰਦੁਆਰਾ ਕਮੇਟੀ ਵੱਲੋਂ ਅੰਗਰੇਜ਼ ਸਾਸ਼ਕਾਂ ਤੋਂ ਨਗਰ ਕੀਰਤਨ ਕੱਢਣ ਦੀ ਆਗਿਆ ਲੈਣ ਤੇ ਗੁਰਦੁਆਰੇ ਨਾਲ ਜੁੜੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਵੀ ਪ੍ਰਦਰਸ਼ਤ ਕੀਤੇ ਗਏ। ਵਿਦਿਆਰਥੀਆਂ ਤੇ ਸਿੱਖ ਧਰਮ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਵੱਖਰਾ ਪੱਖ ਸਾਬਤ ਹੋਏ।ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਬਲਜਿੰਦਰ ਨਸਰਾਲੀ ਨੇ ਕਿਹਾ ਕਿ ਚਾਂਦਨੀ ਚੌਕ ਵਰਗੇ ਅਹਿਮ ਸਥਾਨ ਬਾਰੇ ਤੱਥਾਂ ਸਮੇਤ ਪ੍ਰਦਰਸ਼ਨੀ ਲਾਈ ਗਈ। ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਇਹ ਮੇਲਾ ਆਪਣਾ ਰੰਗ ਵਿਖੇਰਦਾ ਹੋਇਆ ਸਮਾਪਤ ਹੋ ਗਿਆ ਜਿਸ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ। ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਮੋਹਨਜੀਤ, ਬਲਬੀਰ ਮਾਧੋਪੁਰੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਮੇਲੇ ਦੌਰਾਨ ਸ਼ਿਰਕਤ ਕੀਤੀ।


Comments Off on ਪੰਜਾਬੀ ਅਕਾਦਮੀ ਦਾ ਵਿਰਾਸਤੀ ਮੇਲਾ ਸਮਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.