ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਪੰਜਾਬੀ ਅਕਾਦਮੀ ਦਾ ਵਿਰਾਸਤੀ ਮੇਲਾ

Posted On November - 9 - 2019

ਪੇਂਡੂ ਦਿੱਖ ਨਾਲ ਸਜਾਏ ਤਾਂਗੇ ਕੋਲ ਸੈਲਫੀ ਖਿੱਚਦੀਆਂ ਹੋਈਆਂ ਮੁਟਿਆਰਾਂ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਨਵੰਬਰ
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਰਵਾਏ ਜਾ ਰਹੇ ‘ਪੰਜਾਬੀ ਵਿਰਾਸਤੀ ਮੇਲਾ- 2019’ ਦੌਰਾਨ ਦਿੱਲੀ ਵਾਸੀਆਂ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਮੇਲੇ ਦੇ ਦੂਜੇ ਦਿਨ ਦਿੱਲੀ ਵਾਸੀਆਂ ਨੇ ਖਿੜੇ ਮੌਸਮ ਵਿੱਚ ਇਸ ਮੇਲੇ ਦਾ ਆਨੰਦ ਲਿਆ ਤੇ ਪੰਜਾਬੀ ਸੱਭਿਆਚਾਰ ਦੀਆਂ ਕਈ ਵੰਨਗੀਆਂ ਦੇ ਰੂ-ਬ-ਰੂ ਹੋਏ।
ਮੇਲੇ ਦੌਰਾਨ ਕਲਾਕਾਰਾਂ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸੁਨੀਲ ਕੁਮਾਰ ਨੇ ਪੰਜਾਬੀ ਲੋਕ ਗੀਤਾਂ ਦੀ ਛਹਿਬਰ ਲਾਈ ਤੇ ਜਹਾਨ ਗੀਤ ਨੇ ਰਵਾਇਤੀ ਸੰਗੀਤਕ ਲੋਕ ਸਾਜ਼ਾਂ ਨਾਲ ਆਪਣੀ ਕਲਾ ਪੇਸ਼ ਕੀਤੀ। ਸ਼ਾਮ ਵੇਲੇ ਦੇਬੀ ਮਖ਼ਸੂਸਪੁਰੀ ਨੇ ਆਪਣੀ ਕਲਾ ਦਾ ਜਾਦੂ ਬਿਖੇਰਿਆ। ਕਾਲਜਾਂ ਤੇ ਸਕੂਲੀ ਵਿਦਿਆਰਥੀਆਂ ਨੇ ਮੇਲੇ ਦੇ ਰੰਗ ਮਾਣੇ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਤੇ ਅਕਾਦਮੀ ਦੀਆਂ ਅਧਿਆਪਕਾਵਾਂ ਵੀ ਸ਼ਾਮਲ ਹੋਈਆਂ। ਬੀਤੀ ਸ਼ਾਮ ਮਨਮੋਹਨ ਵਾਰਿਸ ਨੇ ਗੀਤਾਂ ਦੀ ਮਹਿਫ਼ਲ ਸਜਾਈ ਸੀ।

ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦਾ ਸਨਮਾਨ

ਪੰਜਾਬੀ ਦੇ ਪ੍ਰਮੁੱੱਖ ਗਾਇਕਾਂ ਲਈ ਗੀਤ ਲਿਖਣ ਵਾਲੇ ਬਾਬੂ ਸਿੰਘ ਮਾਨ ਜਿਨ੍ਹਾਂ ਨੂੰ ਮਾਨ ਮਰਾੜਾਂ ਵਾਲਾ ਕਰਕੇ ਵੀ ਜਾਣਿਆ ਜਾਂਦਾ ਹੈ ਦਾ ਸਨਮਾਨ ਪੰਜਾਬੀ ਅਕਾਦਮੀ ਵੱਲੋਂ ਕੀਤਾ ਗਿਆ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਦੱੱਸਿਆ ਕਿ ਬਾਬੂ ਸਿੰਘ ਮਾਨ ਨੂੰ ਤਿੰਨ ਪੀੜ੍ਹੀਆਂ ਨੇ ਸਤਿਕਾਰ ਦਿੱਤਾ ਹੈ ਤੇ ਉਨ੍ਹਾਂ ਸਪੀਕਰਾਂ ਦੇ ਦੌਰ ਤੋਂ ਲੈ ਕੇ ਆਧੁਨਿਕ ਦੌਰ ਦੇ ਗਾਇਕਾਂ ਲਈ ਗੀਤ ਲਿਖੇ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਖਾਸੇ ਦੀ ਰੂਹ ਝਲਕਦੀ ਹੈ। ਗੀਤਕਾਰ ਨੇ ਆਪਣੇ ਲਿਖਣ ਸਫ਼ਰ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ।

ਕਵੀਆਂ ਵੱਲੋਂ ਸਾਹਿਤਕ ਪ੍ਰਕਿਰਿਆ ’ਤੇ ਚਰਚਾ

ਦਿੱਲੀ ਸਰਕਾਰ ਦੇ ਇਸ ਸਮਾਗਮ ਦੌਰਾਨ ਵੱਖਰੀ ਸੁਰ ਦੀਆਂ ਰਚਨਾਵਾਂ ਪੇਸ਼ ਕਰਨ ਵਾਲੇ ਕਵੀਆਂ ਸੁਰਜੀਤ ਜੱਜ, ਸੰਜੀਵ ਆਨੰਦ, ਸਲੀਮ ਜਾਵੇਦ, ਮੁਹੰਮਦ ਬਸ਼ੀਰ ਲੋਹਾਰ, ਮੁਕੇਸ਼ ਆਲਮ ਤੇ ਹੋਰ ਕਵੀਆਂ ਨੇ ਜਿੱਥੇ ਆਪਣੀਆਂ ਰਚਨਾਵਾਂ ਸੁਣਾਈਆਂ ਉੱਥੇ ਹੀ ਉਨ੍ਹਾਂ ਸਿਰਜਣ ਪ੍ਰਕਿਰਿਆ ਬਾਰੇ ਵੀ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਕਵਿਤਾ ਲਿਖਣਾ ਤੇ ਉਸ ਨੂੰ ਮਾਨਣਾ ਕਵੀ ਦਾ ਅਧਿਕਾਰ ਹੁੰਦਾ ਹੈ ਤੇ ਸਰੋਤੇ ਰਚਨਾਵਾਂ ਦਾ ਆਨੰਦ ਲੈਂਦੇ ਹਨ। ‘ਗੀਤਾਂ ਕਵਿਤਾਵਾਂ ਦੀਆਂ ਬਾਤਾਂ’ ਸਿਰਲੇਖ ਹੇਠ ਮੇਲੇ ਦੇ ਇਕ ਹਿੱਸੇ ਤਹਿਤ ਹੋਏ ਸਮਾਗਮ ਦੌਰਾਨ ਕੁਲਵੀਰ ਗੋਜਰਾ ਨੇ ਮੰਚ ਸੰਚਾਲਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਉਪਰਾਲਾ ਕਰਨ ਪਿੱਛੇ ਮੁੱਖ ਮਕਸਦ ਕਵੀਆਂ ਤੇ ਸਰੋਤਿਆਂ ਨੂੰ ਹੋਰ ਨੇੜੇ ਲਿਆਉਣਾ ਰਿਹਾ।


Comments Off on ਪੰਜਾਬੀ ਅਕਾਦਮੀ ਦਾ ਵਿਰਾਸਤੀ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.