ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Posted On November - 10 - 2019

ਸਿੰਘ ਸਭਾ ਸੈਕਟਰ-15 ਵੱਲੋਂ ਕੱਢੇ ਗਏ ਨਗਰ ਕੀਰਤਨ ਦਾ ਦ੍ਰਿਸ਼।

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 9 ਨਵੰਬਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਥੋਂ ਦੀ ਮੋਢੀਗੁਰੂ ਸਿੰਘ ਸਭਾ ਸੈਕਟਰ-15 ਵੱਲੋਂ ਕੌਮੀ ਸ਼ਾਹ ਰਾਹ ਦੇ ਪਾਰ ਦੇ ਇਲਾਕਿਆਂ ’ਚ ਨਗਰ ਕੀਰਤਨ ਕਰਵਾਇਆ ਗਿਆ। ਸੈਕਟਰ-15, ਸੁਖਮਨੀ ਸਾਹਿਬ ਗੁਰਦੁਆਰੇ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੈਕਟਰ-11, ਸੈਕਟਰ-9 ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਇਲਾਕਿਆਂ ’ਚੋਂ ਨਗਰ ਕੀਰਤਨ ਲੰਘਿਆ ਤੇ ਸਥਾਨਕ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਟਰਾਲੇ ਸ਼ਾਮਲ ਹੋਏ। ਜਨਰਲ ਸਕੱਤਰ ਰਾਣਾ ਭੱਟੀ ਨੇ ਦੱਸਿਆ ਕਿ ਆਡਿਓ ਸੰਦੇਸ਼ ਤੇ ਗੁਰੂ ਨਾਨਕ ਬਾਣੀ ਦਾ ਪਸਾਰ ਆਧੁਨਿਕ ਲੀਹਾਂ ’ਤੇ ਕੀਤਾ ਗਿਆ ਤੇ ਸਵੱਛਤਾ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਅਮਰਜੀਤ ਸਿੰਘ, ਐੱਨਐੱਸ ਬਿੰਦਰਾ, ਤੇ ਜਤਿੰਦਰ ਕੌਰ ਰੂਬੀ (ਧਰਮ ਪ੍ਰਚਾਰ) ਜੀਐੱਸ ਬਿੰਦਰਾ, ਗੁਰਿੰਦਰ ਸਿੰਘ ਆਹੂਜਾ, ਐੱਨਐੱਸ ਬੱਗਾ, ਐੱਮਐੱਸ ਆਹੂਜਾ ਤੇ ਐੱਮਐੱਸ ਪੁਰੀ, ਰਾਜਿੰਦਰ ਨਾਗਪਾਲ, ਹਾਕਮ ਸਿੰਘ, ਸੁਨੀਲ ਕਿਨਰਾ, ਇੰਦਰਪਾਲ ਸਿੰਘ ਬੱਗਾ, ਐੱਸ.ਐੱਸ ਬਜਾਜ, ਸੁਖਬੀਰ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸੰਗਤ ਲਈ 10 ਈ-ਰਿਕਸ਼ਾ ਤੇ 3 ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਗੁਰੂ ਨਾਨਕ ਸੀਨੀਅਰ ਸਕੈਂਡਰੀ ਸਕੂਲ, ਕਿਊ ਚੈਰਬ ਸਕੂਲ, ਖ਼ਾਲਸਾ ਪਬਲਿਕ ਸਕੂਲ, ਗੁਰੂ ਤੇਗ਼ ਬਹਾਦਰ ਖ਼ਾਲਸਾ ਸਕੂਲ, ਮਾਡਰਨ ਤੇ ਏਪੀਜੇ ਸਕੂਲਾਂ ਦੇ ਬੱਚਿਆਂ ਨੇ ਮੂਲ ਮੰਤਰ ਦਾ ਪਾਠ ਕੀਤਾ। ਅਕਾਲ ਗਤਕਾ ਜੱਥਾ ਅਕਾਦਮੀ ਤੇ ਦਸ਼ਮੇਸ਼ ਅਕਾਦਮੀ ਵੱਲੋਂ ਗਤਕਾ ਪੇਸ਼ ਕੀਤਾ ਗਿਆ। ਝਾੜੂ ਜੱਥੇ ਸਮੇਤ ਨੌਜਵਾਨਾਂ ਦੇ ਸੇਵਾ ਕੀਤੀ। ਭਾਈ ਦੀਦਾਰ ਸਿੰਘ ਤੇ ਸਾਥੀ, ਭਾਈ ਪਰਮਜੀਤ ਸਿੰਘ ਤੇ ਸਾਥੀ ਤੇ ਭਾਈ ਸ਼ਰਨਜੀਤ ਸਿੰਘ ਤੇ ਸਾਥੀਆਂ ਸਣੇ ਜਸਲੀਨ ਕੌਰ ਖ਼ਾਲਸਾ ਵੱਲੋਂ ਕੀਰਤਨ ਕੀਤਾ ਗਿਆ।


Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.