ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਪੀਏਯੂ ਦਾ ਯੁਵਕ ਮੇਲਾ: ਖੇਤੀਬਾੜੀ ਕਾਲਜ ਨੇ ਜਿੱਤੀ ਟਰਾਫੀ

Posted On November - 11 - 2019

ਸਤਵਿੰਦਰ ਬਸਰਾ
ਲੁਧਿਆਣਾ, 10 ਨਵੰਬਰ

ਪੀਏਯੂ ਦੇ ਯੂਵਕ ਮੇਲੇ ਦੀ ਸਮਾਪਤੀ ਮੌਕੇ ਟਰਾਫੀ ਪ੍ਰਾਪਤ ਕਰਦੀਆਂ ਹੋਈਆਂ ਜੇਤੂ ਟੀਮਾਂ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾ ਭਰਾ ਚੱਲਿਆ ਯੁਵਕ ਮੇਲਾ ਸਭਿਆਚਾਰਕ ਸਾਂਝ ਹੋਰ ਪੱਕੀ ਕਰਦਾ ਹੋਇਆ ਸਮਾਪਤ ਹੋ ਗਿਆ। ਇਸ ਯੁਵਕ ਮੇਲੇ ਦੀ ਰਨਿੰਗ ਟਰਾਫੀ ਖੇਤੀਬਾੜੀ ਕਾਲਜ ਨੇ ਜਿੱਤ ਲਈ ਹੈ। ਯੁਵਕ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਆਈਸੀਏਆਰ ਤੋਂ ਡਿਪਟੀ ਡਾਇਰੈਕਟਰ ਜਨਰਲ ਡਾ. ਕੇ ਅਲੱਗੂਸੁੰਦਰਮ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਯੂਨੀਵਰਸਿਟੀ ਦੀ ਡਾਇਰੈਕਟਰ (ਵਿਦਿਆਰਥੀ ਭਲਾਈ) ਡਾ. ਆਰ.ਕੇ. ਧਾਲੀਵਾਲ ਨੇ ਕਿਹਾ ਕਿ ਅਜਿਹੇ ਮੇਲੇ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਦੇ ਹਨ ਉੱਥੇ ਹੀ ਉਨਾਂ ਅੰਦਰ ਲੁਕੀਆਂ ਕਲਾਵਾਂ ਨੂੰ ਉਭਾਰਨ ਲਈ ਮੰਚ ਵੀ ਪ੍ਰਦਾਨ ਕਰਦੇ ਹਨ। ਇਸ ਦੌਰਾਨ ਸੰਗੀਤਕ ਮੁਕਾਬਲਿਆਂ ਦੀ ਰਨਿੰਗ ਟਰਾਫੀ ਕਮਿਊਨਟੀ ਸਾਇੰਸ ਕਾਲਜ ਨੇ ਜਦੋਂਕਿ ਥੀਏਟਰ ਮੁਕਾਬਲਿਆਂ ਦੀ ਟਰਾਫੀ ’ਤੇ ਕਾਲਜ ਆਫ਼ ਇੰਜਨੀਅਰਿੰਗ ਐਂਡ ਤਕਨਾਲੋਜੀ ਨੇ ਕਬਜ਼ਾ ਕੀਤਾ। ਏਕਨਜੋਤ ਸਿੰਘ ਨੂੰ ਵਧੀਆ ਭੰਗੜਾ ਅਤੇ ਮਮਤਾ ਨੂੰ ਵਧੀਆ ਗਿੱਧਾ ਕਲਾਕਾਰ ਦਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਸੁਖਪਾਲ ਕੌਰ ਅਤੇ ਰਮਨਦੀਪ ਸਿੰਘ ਵਧੀਆ ਅਦਾਕਾਰ, ਗਗਨਦੀਪ ਸਿੰਘ ਅਤੇ ਅਭੀਸ਼ੇਕ ਵਿੱਜ ਵਧੀਆ ਕਵੀ, ਰੋਹਿਤ ਸਿੰਘ ਨੂੰ ਵਧੀਆ ਗਾਇਕ, ਪ੍ਰਤਿਸ਼ਠਾ ਤੇ ਖੁਸ਼ਬੂ ਵਧੀਆ ਬੁਲਾਰੇ ਐਲਾਨੇ ਗਏ।
ਇਸ ਤੋਂ ਇਲਾਵਾ ਵੱਖ ਵੱਖ ਹੋਸਟਲਾਂ ਨੂੰ ਵੀ ਇਨਾਮਾਂ ਦੀ ਵੰਡ ਕੀਤੀ ਗਈ। ਤਜਿੰਦਰਪਾਲ ਸਿੰਘ ਅਤੇ ਮਹਿਕਪ੍ਰੀਤ ਕੌਰ ਰੰਧਾਵਾ ਨੂੰ ਵਧੀਆ ਅਥਲੀਟਾਂ ਵਜੋਂ 5000-5000 ਰੁਪਏ ਤ੍ਰਿਵੈਨੀ ਨਕਦ ਐਵਾਰਡ ਵਜੋਂ ਦਿੱਤੇ ਗਏ। ਯੁਵਕ ਮੇਲੇ ਦੇ ਆਖਰੀ ਦਿਨ ਹੋਏ ਮੁਕਾਬਲਿਆਂ ਵਿੱਚੋਂ ਲੜਕੇ ਅਤੇ ਲੜਕੀਆਂ ਦੇ ਲੋਕ ਨਾਚ ਮੁਕਾਬਲੇ ਵਿੱਚ ਕਾਲਜ ਆਫ਼ ਐਗਰੀਕਲਚਰ ਦੀਆਂ ਟੀਮਾਂ, ਸਕਿੱਟ ਵਿੱਚ ਕਾਲਜ ਆਫ ਐਗਰੀਕਲਚਰ ਇੰਜਨੀਅਰਿੰਗ ਤੇ ਤਕਨਾਲੋਜੀ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਉਦਘਾਟਨੀ ਸਮਾਗਮ ਮੌਕੇ ਸੱਭਿਆਚਾਰਕ ਝਾਕੀਆਂ ਦਾ ਪਹਿਲਾ ਇਨਾਮ ਕਾਲਜ ਆਫ਼ ਬੇਸਿਕ ਸਾਇੰਸ ਐਂਡ ਹਿਊਮੈਨਟੀਜ਼ ਨੇ ਜਿੱਤਿਆ ਜਦੋਂਕਿ ਹੇਕ ਵਾਲੇ ਗੀਤ ਵਿੱਚ ਵੀ ਇਸੇ ਕਾਲਜ ਦੀ ਸਰਦਾਰੀ ਰਹੀ। ਮਮਿੱਕਰੀ ਵਿੱਚ ਖੇਤੀਬਾੜੀ ਕਾਲਜ ਦੇ ਹਰਸ਼ਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।


Comments Off on ਪੀਏਯੂ ਦਾ ਯੁਵਕ ਮੇਲਾ: ਖੇਤੀਬਾੜੀ ਕਾਲਜ ਨੇ ਜਿੱਤੀ ਟਰਾਫੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.