ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਪੀਏਡੀਬੀ ਦਾ ਕਰੋੜਾਂ ਦਾ ਕਰਜ਼ਾ ਨਾ ਮੋੜਨ ਵਾਲੇ ਦੋ ਗ੍ਰਿਫ਼ਤਾਰ

Posted On November - 8 - 2019

ਬਲਵੀਰ ਸਿੰਘ ਸਾਂਧਰਾ ਤੇ ਸੰਦੀਪ ਸਿੰਘ ਸੋਢੀ।

ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਨਵੰਬਰ
ਹੁਸ਼ਿਆਰਪੁਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਦਾ ਕਰੋੜਾਂ ਰੁਪਏ ਦਾ ਕਰਜ਼ਾ ਨਾ ਮੋੜਣ ਵਾਲੇ ਦੋ ਡਿਫ਼ਾਲਟਰਾਂ ਨੂੰ ਅੱਜ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਬੈਂਕ ਦੇ ਸਾਬਕਾ ਮੈਨੇਜਰ ਬਲਵੀਰ ਸਿੰਘ ਸਾਂਧਰਾ ਅਤੇ ਸਾਬਕਾ ਫ਼ੀਲਡ ਅਫ਼ਸਰ ਸੰਦੀਪ ਸਿੰਘ ਸੋਢੀ ਜਿਨ੍ਹਾਂ ਨੂੰ ਬੈਂਕ ਨਾਲ ਫਰਾਡ ਕਰਨ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਨੂੰ ਅੱਜ ਜ਼ਿਲ੍ਹਾ ਕਚਹਿਰੀਆਂ ’ਚੋਂ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।
ਪੀਏਡੀਬੀ ਮੈਨੇਜਰ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਸਾਂਧਰਾ ਨੇ ਬੈਂਕ ਤੋਂ ਆਪਣੇ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਂਅ ’ਤੇ 31 ਕਰਜ਼ੇ ਲਏ ਸਨ ਜਿਨ੍ਹਾਂ ਦੀ 5.63 ਕਰੋੜ ਰੁਪਏ ਦੀ ਰਾਸ਼ੀ ਬੈਂਕ ਨੂੰ ਦੇਣਯੋਗ ਹੈ। ਇਸ ਤੋਂ ਇਲਾਵਾ ਉਸ ਵਲੋਂ 8 ਲੱਖ 37 ਹਜ਼ਾਰ ਰੁਪਏ ਦਾ ਪਰਸਨਲ ਲੋਨ ਵੀ ਬੈਂਕ ਨੂੰ ਦੇਣਯੋਗ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਸੋਢੀ ਨੇ ਬੈਂਕ ਤੋਂ 19 ਕਰਜ਼ੇ ਲਏ ਸਨ ਜਿਨ੍ਹਾਂ ਦੀ ਰਾਸ਼ੀ ਇਸ ਸਮੇਂ 4.12 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਉਸ ਕੋਲੋਂ ਪਰਸਨਲ ਲੋਨ ਦੇ ਸਵਾ ਪੰਜ ਲੱਖ ਰੁਪਏ ਵੀ ਵਸੂਲਣਯੋਗ ਹਨ।
ਸੰਦੀਪ ਸਿੰਘ ਸੋਢੀ ਨੂੰ ਪਹਿਲਾਂ ਵੀ ਦੋ ਵਾਰ 2015 ਤੇ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਵਲੋਂ ਕੇਵਲ ਸਾਢੇ 7 ਲੱਖ ਰੁਪਏ ਹੀ ਬੈਂਕ ਕੋਲ ਜਮ੍ਹਾਂ ਕਰਵਾਏ ਗਏ। ਸਾਂਧਰਾ ਨੂੰ ਵੀ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਨੇ ਕੇਵਲ ਸਵਾ ਦੋ ਲੱਖ ਰੁਪਏ ਹੀ ਬੈਂਕ ਵਿਚ ਜਮ੍ਹਾਂ ਕਰਵਾਏ। ਇਨ੍ਹਾਂ ਦੋਹਾਂ ਵਲੋਂ ਬੈਂਕ ਨੂੰ ਦੋ ਚੈੱਕ ਵੀ ਦਿੱਤੇ ਗਏ ਪਰ ਉਹ ਬਾਊਂਸ ਹੋ ਗਏ। ਉਪਰੋਕਤ ਦੋਹਾਂ ਤੋਂ ਇਲਾਵਾ ਬੈਂਕ ਦੇ ਸਾਬਕਾ ਪ੍ਰਧਾਨ ਨੇ ਵੀ ਆਪਣੇ ਤੇ ਆਪਣੇ ਪਰਿਵਾਰ ਦੇ ਨਾਂਅ ’ਤੇ ਕਈ ਕਰਜ਼ੇ ਲਏ ਸਨ ਜਿਨ੍ਹਾਂ ਦੀ 70 ਲੱਖ ਤੋਂ ਉੱਤੇ ਦੀ ਰਕਮ ਅਜੇ ਵੀ ਵਸੂਲਣਯੋਗ ਹੈ।


Comments Off on ਪੀਏਡੀਬੀ ਦਾ ਕਰੋੜਾਂ ਦਾ ਕਰਜ਼ਾ ਨਾ ਮੋੜਨ ਵਾਲੇ ਦੋ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.