ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਨਿਵੇਸ਼ ਲਈ ਰਾਜਾਂ ਵਿਚ ਮੁਕਾਬਲਾ ਵਧਿਆ: ਮੋਦੀ

Posted On November - 8 - 2019

ਧਰਮਸ਼ਾਲਾ ਵਿਚ ਵੀਰਵਾਰ ਨੂੰ ‘ਗਲੋਬਲ ਇਨਵੈਸਟਰਜ਼ ਮੀਟ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੋਂ ਮੋਮੈਂਟੋ ਲੈਂਦੇ ਹੋਏ। -ਫੋਟੋ:ਪੀਟੀਆਈ

ਧਰਮਸ਼ਾਲਾ, 7 ਨਵੰਬਰ
ਆਰਥਿਕ ਮੰਦੀ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਵਿਰੋਧੀਆਂ ਦੇ ਮੂੰਹ ਬੰਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦਾ ਹਰ ਰਾਜ ‘ਕਾਰੋਬਾਰ ਤੇ ਨਿਵੇਸ਼’ ਨੂੰ ਆਪਣੇ ਵੱਲ ਖਿੱਚਣ ਲਈ ਦੂਜੇ ਰਾਜ ਨਾਲ ਮੁਕਾਬਲਾ ਕਰ ਰਿਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੇ ਨਿਵੇਸ਼ ਸਮਿੱਟ ਮੁਲਕ ਦੇ ਇਕ ਅੱਧੇ ਰਾਜ ਵਿੱਚ ਹੁੰਦੇ ਸਨ, ਪਰ ਅੱਜ ਹਾਲਾਤ ਬਦਲ ਗਏ ਹਨ। ਪ੍ਰਧਾਨ ਮੰਤਰੀ ਨੇ ਇਥੇ ਹਿਮਾਚਲ ਪ੍ਰਦੇਸ਼ ਦੇ ਦੋ ਰੋਜ਼ਾ ਆਲਮੀ ਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪੇਸ਼ਕਦਮੀ ਲਈ ਤਾਰੀਫ਼ ਕੀਤੀ। ‘ਰਾਈਜ਼ਿੰਗ ਹਿਮਾਚਲ’ ਨਾਂ ਦੇ ਇਸ ਨਿਵੇਸ਼ ਸੰਮੇਲਨ ਵਿੱਚ ਸਨਅਤਕਾਰਾਂ ਹਿੱਸਾ ਲੈ ਰਹੇ ਹਨ।

-ਆਈਏਐੱਨਐੱਸ

ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਾ ਵੱਡਾ ਮਾਣ: ਯਾਮੀ

ਧਰਮਸ਼ਾਲਾ: ਅਦਾਕਾਰ ਯਾਮੀ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿਵੇਸ਼ ਸੰਮੇਲਨ ਦੌਰਾਨ ਮੰਚ ਸਾਂਝਾ ਕਰਨਾ ਉਹਦੇ ਲਈ ਕਿਸੇ ਮਾਣ ਤੋਂ ਘੱਟ ਨਹੀਂ ਸੀ। ਅਦਾਕਾਰ ਸੰਮੇਲਨ ਵਿੱਚ ਹਿਮਾਚਲ ਪ੍ਰਦੇਸ਼ ਦੀ ਬਰਾਂਡ ਅੰਬੈਸਡਰ ਵਜੋਂ ਸ਼ਾਮਲ ਹੋਈ ਸੀ। ਯਾਮੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਆਰਥਿਕ, ਵਿੱਤੀ ਤੇ ਵਾਤਾਵਾਰਨ ਖੇਤਰ ਦਾ ਘੇਰਾ ਵਧਾਉਣ ਦੇ ਉਪਰਾਲੇ ਨੂੰ ਵੱਡੀ ਪੇਸ਼ਕਦਮੀ ਦੱਸਦਿਆਂ ਤਾਰੀਫ਼ ਕੀਤੀ।

-ਪੀਟੀਆਈ


Comments Off on ਨਿਵੇਸ਼ ਲਈ ਰਾਜਾਂ ਵਿਚ ਮੁਕਾਬਲਾ ਵਧਿਆ: ਮੋਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.