ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ

Posted On November - 22 - 2019

ਪਿੰਡ ਆਲੋਵਾਲ ’ਚ ਖੇਡੇ ਗਏ ਨਾਟਕ ‘ਦਮ ਤੋੜਦੇ ਰਿਸ਼ਤੇ’ ਦਾ ਦ੍ਰਿਸ਼।

ਜਗਮੋਹਨ ਸਿੰਘ
ਘਨੌਲੀ, 21 ਨਵੰਬਰ
ਪਿੰਡ ਆਲੋਵਾਲ ਵਿਚ ਸ਼ਕਤੀ ਮਹਿਲਾ ਮੰਡਲ ਵੱਲੋਂ ਸੰਕਲਪ ਸੁਸਾਇਟੀ ਅਤੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਨਾਟਕ ਮੇਲਾ ਕਰਵਾਇਆ ਗਿਆ। ਮਹਿਲਾ ਮੰਡਲ ਦੀ ਪ੍ਰਧਾਨ ਰਜਨੀ ਦੇਵੀ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕ੍ਰਾਂਤੀ ਕਲਾ ਮੰਚ ਰੂਪਨਗਰ ਦੀ ਟੀਮ ਨੇ ਲੇਖਕ ਤੇ ਨਿਰਦੇਸ਼ਕ ਅਰਵਿੰਦਰ ਰਾਜੂ ਦੀ ਨਿਰਦੇਸ਼ਨਾਂ ਅਧੀਨ ਨਾਟਕ ‘ਦਮ ਤੋੜਦੇ ਰਿਸ਼ਤੇ’ ਦਾ ਮੰਚਨ ਕੀਤਾ।
ਇਸ ਨਾਟਕ ਰਾਹੀਂ ਦਰਸਾਇਆ ਗਿਆ ਕਿ ਕਿਵੇਂ ਇੱਕ ਪਿਓ ਵੱਲੋਂ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਆਪਣੇ ਪੁੱਤਰ ਰਾਹੀਂ ਮੰਗਵਾਇਆ ਗਿਆ ਨਸ਼ਾ ਪੂਰੇ ਘਰ ਦੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਜਦੋਂ ਨਾਟਕ ਦੇ ਅੰਤਲੇ ਦ੍ਰਿਸ਼ਾਂ ਵਿੱਚ ਨਸ਼ੇੜੀ ਪੁੱਤਰ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਖੂਹ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ ਤਾਂ ਬੇਵੱਸ ਪਿਓ ਦੁਆਰਾ ਆਪਣੇ ਪੁੱਤਰ ਦੇ ਜਨਮ ਦਿਨ ’ਤੇ ਨਸ਼ਾ ਮੰਗਵਾਉਣ ਦੀ ਕੀਤੀ ਗਲਤੀ ਸਬੰਧੀ ਕੀਤੇ ਜਾ ਰਹੇ ਪਛਤਾਵੇ ਦੇ ਵੈਣਾਂ ਨੂੰ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗ ਤੁਰੇ। ਇਸ ਮੌਕੇ ਚੌਕੀ ਇੰਚਾਰਜ ਭਰਤਗੜ੍ਹ ਸੋਹਣ ਸਿੰਘ ਨੇ ਮਹਿਲਾ ਮੰਡਲਾਂ ਤੇ ਸੰਕਲਪ ਸੁਸਾਇਟੀ ਨੂੰ ਅਪੀਲ ਕੀਤੀ ਕਿ ਇਹ ਨਾਟਕ ਹੋਰ ਪਿੰਡਾਂ ਵਿੱਚ ਵੀ ਵਿਖਾਉਣ ਦਾ ਉਪਰਾਲਾ ਕੀਤਾ ਜਾਵੇ। ਇਸ ਮੌਕੇ ਸੰਕਲਪ ਸੁਸਾਇਟੀ ਵੱਲੋਂ ਤੇਜਪਾਲ ਸਿੰਘ ਘੱਟੀਵਾਲ, ਫਾਦਰ ਥੋਮਸ, ਫਾਦਰ ਰੋਬਿਨ, ਰੂਬਲ ਕੁਲਵਿੰਦਰ ਸਿੰਘ, ਬਲਵੰਤ ਰਾਏ ਤੇ ਤਰਨਵੀਰ, ਸਰਪੰਚ ਸੁਰਜੀਤ ਕੌਰ, ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਰਾਮਪਾਲ, ਸੁੱਚਾ ਸਿੰਘ ਆਲੋਵਾਲ ਖਜ਼ਾਨਚੀ ਸਰਬ ਸਾਂਝਾ ਸੱਭਿਆਚਾਰਕ ਕਲੱਬ ਆਲੋਵਾਲ ਸਮੇਤ ਬੜਾ ਪਿੰਡ, ਖਰੋਟਾ, ਬੜਾ ਪਿੰਡ ਅੱਪਰ, ਆਸਪੁਰ, ਮਾਜਰੀ, ਅਵਾਨਕੋਟ ਆਦਿ ਪਿੰਡਾਂ ਦੇ ਮਹਿਲਾ ਮੰਡਲਾਂ ਨਾਲ ਸਬੰਧਤ ਔਰਤਾਂ ਹਾਜ਼ਰ ਸਨ।


Comments Off on ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.