ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਨਮੀ ਵਧਣ ਨਾਲ ਦਿੱਲੀ ਦੀ ਫ਼ਿਜ਼ਾ ਮੁੜ ਖ਼ਰਾਬ

Posted On November - 8 - 2019

ਨਵੀਂ ਦਿੱਲੀ, 7 ਨਵੰਬਰ
ਇਕ ਦਿਨ ਦੀ ਸੰਖੇਪ ਜਿਹੀ ਰਾਹਤ ਮਗਰੋਂ ਹਲਕੇ ਮੀਂਹ ਕਰਕੇ ਹਵਾ ਵਿੱਚ ਨਮੀ ਵਧਣ ਕਰਕੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਮੁੜ ‘ਬੇਹੱਦ ਮਾੜੇ’ ਪੱਧਰ ਨੂੰ ਪੁੱਜ ਗਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਵਿੱਚ ਨਮੀ ਦੇ ਵਧਣ ਤੇ ਹਲਕੀਆਂ ਹਵਾਵਾਂ ਕਰਕੇ ਇਕ ਵਾਰ ਮੁੜ ਅਸਮਾਨ ਵਿੱਚ ਘੱਟੇ ਦੀ ਗਾਰ ਜਿਹੀ ਚੜ੍ਹ ਗਈ ਹੈ। ਦਿੱਲੀ ਵਿੱਚ ਕੁੱਲ ਮਿਲਾ ਕੇ ਹਵਾ ਦੀ ਗੁਣਵੱਤਾ ਦਾ ਅੰਕੜਾ 309 ਸੀ, ਜੋ ਕਿ ਬੁੱਧਵਾਰ ਨੂੰ ਸ਼ਾਮ ਪੌਣੇ ਪੰਜ ਵਜੇ 217 ਸੀ। ਨੌਇਡਾ (328), ਗਾਜ਼ੀਆਬਾਦ (325), ਗ੍ਰੇਟਰ ਨੌਇਡਾ (318) ਤੇ ਫਰੀਦਾਬਾਦ (312) ਵਿੱਚ ਹਵਾ ਦੀ ਗੁਣਵੱਤਾ ਗਰਕ ਗਈ ਹੈ। ਹਵਾ ਗੁਣਵੱਤਾ ਸੂਚਕ ਨੂੰ ਸਿਫ਼ਰ ਤੋਂ 50 ਦੇ ਅੰਕੜੇ ਦਰਮਿਆਨ ‘ਚੰਗਾ’ ਮੰਨਿਆ ਜਾਂਦਾ ਹੈ। 401 ਤੋਂ 500 ਨੂੰ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

-ਪੀਟੀਆਈ


Comments Off on ਨਮੀ ਵਧਣ ਨਾਲ ਦਿੱਲੀ ਦੀ ਫ਼ਿਜ਼ਾ ਮੁੜ ਖ਼ਰਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.