ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਨਨਕਾਣਾ ਸਾਹਿਬ ਦੀ ਮਿੱਟੀ ਤੇ ਜਲ ਨਾਲ ਪੀਯੂ ’ਚ ਬੂਟੇ ਲਗਾਏ

Posted On November - 9 - 2019

ਕੁਲਦੀਪ ਸਿੰਘ
ਚੰਡੀਗੜ੍ਹ, 8 ਨਵੰਬਰ

ਪੰਜਾਬ ਯੂਨੀਵਰਸਿਟੀ ਵਿਚ ਪੌਦਾ ਲਗਾਉਂਦੇ ਹੋਏ ਪਤਵੰਤੇ।

ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਨੈਸ਼ਨਲ ਇੰਟੇਗਰੇਟਿਡ ਫੋਰਮ ਦੇ 20 ਸ਼ਰਧਾਲੂਆਂ ਦਾ ਜੱਥਾ ਅੱਜ ਪੰਜਾਬ ਯੂਨੀਵਰਸਿਟੀ ਵਿਚ ਪਹੁੰਚਿਆ। ਇਸ ਮੌਕੇ ਗੁਰੂ ਨਾਨਕ ਸਦਭਾਵਨਾ ਜਥੇ ਵੱਲੋਂ ਸੈਕਟਰ 14 ਸਥਿਤ ਪੀਯੂ ਦੇ ਗੁਰਦੁਆਰੇ ਵਿਚ ਪੌਦੇ ਲਗਾਏ ਗਏ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ, ਪ੍ਰੋ. ਪਰਵਿੰਦਰ ਸਿੰਘ (ਕੰਟਰੋਲਰ ਪ੍ਰੀਖਿਆਵਾਂ), ਡਾਇਰੈਕਟਰ ਲੋਕ ਸੰਪਰਕ ਰੇਣੂਕਾ ਬੀ. ਸਲਵਾਨ, ਹਾਰਟੀਕਲਚਰ ਡਿਵੀਜ਼ਨ ਤੋਂ ਅਨਿਲ ਠਾਕੁਰ ਵੀ ਹਾਜ਼ਰ ਸਨ। ਪੌਦੇ ਲਗਾਉਣ ਸਮੇਂ ਸ੍ਰੀ ਨਨਕਾਣਾ ਸਾਹਿਬ ਤੋਂ ਲਿਆਂਦੀ ਗਈ ਮਿੱਟੀ ਅਤੇ ਜਲ ਨੂੰ ਆਪਸ ਵਿੱਚ ਰਲਾਇਆ ਗਿਆ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਸਦਭਾਵਨਾ ਯਾਤਰਾ ਬਾਬੇ ਨਾਨਕ ਦੇ ਜੀਵਨ ਫਲਸਫੇ ਦੇ ਪ੍ਰਚਾਰ ਲਈ ਚਾਰ ਵੱਖ-ਵੱਖ ਮਾਰਗਾਂ ’ਤੇ ਕੀਤੀ ਜਾ ਰਹੀ ਹੈ।ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋਈ ਇਹ ਯਾਤਰਾ ਪਾਕਿਸਤਾਨ ਦੇ ਵੱਖ-ਵੱਖ ਭਾਗਾਂ ਵਿਚੋਂ ਹੁੰਦੀ ਹੋਈ ਇਰਾਕ, ਅਫ਼ਗਾਨਿਸਤਾਨ, ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਦਾ ਦੌਰਾ ਕਰ ਰਹੀ ਹੈ। ਨੈਸ਼ਨਲ ਇੰਟੇਗਰੇਟਿਡ ਫੋਰਮ ਦੀ ਯੋਜਨਾ ਹੈ ਕਿ ਹਰ ਰੂਟ ਵਿਚ 100 ਵੱਖ-ਵੱਖ ਥਾਵਾਂ ਉਤੇ ਸ੍ਰੀ ਨਨਕਾਣਾ ਸਾਹਿਬ ਤੋਂ ਲਿਆਂਦੀ ਗਈ ਮਿੱਟੀ ਅਤੇ ਜਲ ਨਾਲ 55 ਹਜ਼ਾਰ ਪੌਦੇ ਲਗਾਏ ਜਾਣ। ਜਥੇ ਵੱਲੋਂ ਉਨ੍ਹਾਂ ਸਾਰੇ ਸਥਾਨਾਂ ਤੋਂ ਵੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਪੌਦੇ ਲਗਾਏ ਗਏ ਹਨ। ਇਹ ਮਿੱਟੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਅਤੇ ਸੁਲਤਾਨਪੁਰ ਲੋਧੀ ਵਿਚ ਸ਼ਾਂਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਲਗਾਏ ਜਾਣ ਵਾਲੇ ਪੌਦਿਆਂ ਲਈ ਵਰਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ ਤੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿੱਚ ਨਗਰ ਕੀਰਤਨ ਵੀ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।


Comments Off on ਨਨਕਾਣਾ ਸਾਹਿਬ ਦੀ ਮਿੱਟੀ ਤੇ ਜਲ ਨਾਲ ਪੀਯੂ ’ਚ ਬੂਟੇ ਲਗਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.