ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਨਕਲੀ ਸੀਆਈਡੀ ਇੰਸਪੈਕਟਰ ਕਾਬੂ

Posted On November - 8 - 2019

ਨਕਲੀ ਸੀਆਈਡੀ ਇੰਸਪੈਕਟਰ ਕਪਿਲ ਕਾਂਤ ਸਾਸ਼ਤਰੀ। ਫੋਟੋ- ਨਰਿੰਦਰ ਸਿੰਘ।

ਪੱਤਰ ਪ੍ਰੇਰਕ
ਭਿੱਖੀਵਿੰਡ, 7 ਨਵੰਬਰ
ਥਾਣਾ ਸਰਹਾਲੀ ਦੀ ਪੁਲੀਸ ਵਲੋਂ ਨਕਲੀ ਸੀਆਈਡੀ ਇੰਸਪੈਕਟਰ ਕਾਬੂ ਕੀਤਾ ਹੈ। ਕਪਿਲ ਕਾਂਤ ਸਾਸ਼ਤਰੀ ਪੁੱਤਰ ਸਤਿਆ ਨਾਰਾਇਣ ਸਾਸ਼ਤਰੀ ਵਾਸੀ ਫਾਜ਼ਿਲਕਾ ਲੜਕੀਆਂ ਦੇ ਸਰਕਾਰੀ ਸਕੂਲ ਨੌਸ਼ਹਿਰਾ ਪੰਨੂੰਆਂ ਵਿਚ ਠੇਕੇ ’ਤੇ ਅਧਿਆਪਕ ਦੀ ਨੌਕਰੀ ਕਰਦਾ ਸੀ । ਉਸ ਨੇ ਦੱਸਿਆ ਗਿਆ ਕਿ ਉਹ ਪਿਛਲੇ 3 ਸਾਲ ਤੋਂ ਇਥੇ ਨੌਕਰੀ ਕਰ ਰਿਹਾ ਹੈ ਅਤੇ ਉਸ ਵਲੋਂ ਕੰਪਿਊਟਰ ਤੋਂ ਸਕੈਨ ਕਰਕੇ ਜਾਅਲੀ ਆਈ ਕਾਰਡ ਤਿਆਰ ਕੀਤਾ ਗਿਆ ਸੀ ਤਾਂ ਜੋ ਪੁਲੀਸ ਉਸ ਨੂੰ ਮੋਟਰਸਾਈਕਲ ’ਤੇ ਆਉਂਦੇ-ਜਾਂਦੇ ਸਮੇਂ ਉਸਦਾ ਚਲਾਣ ਨਾ ਕੱਟੇ, ਪਰ ਅੱਜ ਉਸ ਵਲੋਂ ਨੌਸ਼ਹਿਰਾ ਪੰਨੂੰਆਂ ਚੌਂਕੀ ਇੰਚਾਰਜ ਕੋਲ ਜਾ ਕੇ ਉਸ ਨੂੰ ਸੀਆਈਡੀ ਦਾ ਇੰਸਪੈਕਟਰ ਦੱਸ ਕੇ ਪੁਲੀਸ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਵੱਲੋਂ ਜਾਂਚ ਕਰਨ ’ਤੇ ਇਹ ਸੀਆਈਡੀ ਦਾ ਜਾਅਲੀ ਇੰਸਪੈਕਟਰ ਪਾਇਆ ਗਿਆ। ਬਾਅਦ ’ਚ ਇਸਨੇ ਆਪਣੇ-ਆਪ ਨੂੰ ਆਈਬੀ ਦਾ ਮੁਲਾਜ਼ਮ ਦੱਸਿਆ। ਪੁਲੀਸ ਨੂੰ ਇਸ ਕੋਲੋਂ ਸੀਆਈਡੀ ਮਹਿਕਮੇ ਦਾ ਆਈ ਕਾਰਡ ਬਰਾਮਦ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।


Comments Off on ਨਕਲੀ ਸੀਆਈਡੀ ਇੰਸਪੈਕਟਰ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.