ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਧੋਨੀ ਦੀ ਟੈਸਟ ’ਚ ਕੁਮੈਂਟਰੀ ਕਰਨ ਦੀ ਸੰਭਾਵਨਾ ਨਹੀਂ

Posted On November - 7 - 2019

ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਦੇ ਕਰੀਬੀ ਸੂਤਰਾਂ ਅਨੁਸਾਰ ਇਸ ਸਾਬਕਾ ਭਾਰਤੀ ਕਪਤਾਨ ਦੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਦਿਨ-ਰਾਤ ਟੈਸਟ ਮੈਚ ਵਿੱਚ ਕੁਮੈਂਟਰੀ ਕਰਨ ਦੀ ਸੰਭਾਵਨਾ ਨਹੀਂ ਹੈ। ਮੇਜ਼ਬਾਨ ਪ੍ਰਸਾਰਕ ਸਟਾਰ ਸਪੋਰਟਸ ਨੇ ਇਸ ਇਤਿਹਾਸਕ ਮੈਚ ਵਿੱਚ ਧੋਨੀ ਦੇ ਕੁਮੈਂਟਰੀ ਕਰਨ ਲਈ ਬੀਸੀਸੀਆਈ ਨੂੰ ਤਜਵੀਜ਼ ਭੇਜੀ ਸੀ, ਪਰ ਬੋਰਡ ਨੇ ਹਾਲੇ ਕੋਈ ਜਵਾਬ ਨਹੀਂ ਦਿੱਤਾ। ਧੋਨੀ ਜੁਲਾਈ ਵਿੱਚ ਵਿਸ਼ਵ ਕੱਪ ਸੈਮੀਫਾਈਨਲ ਮਗਰੋਂ ਭਾਰਤੀ ਟੀਮ ’ਚ ਨਹੀਂ ਖੇਡਿਆ ਅਤੇ ਬੀਸੀਸੀਆਈ ਨਾਲ ਸਮਝੌਤਾ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਖਿਡਾਰੀ ਦੇ ਕਰੀਬੀ ਸੂਤਰ ਤੋਂ ਜਦੋਂ ਧੋਨੀ ਦੇ ਇਸ ਮੈਚ ਵਿੱਚ ਕੁਮੈਂਟਰੀ ਕਰਨ ਦੀ ਸੰਭਾਵਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਧੋਨੀ ਕਮੈਂਟਰੀ ਕਰ ਹੀ ਨਹੀਂ ਸਕਦਾ।’’ ਮੌਜੂਦਾ ਸੰਵਿਧਾਨ ਅਨੁਸਾਰ ਧੋਨੀ ਦਾ ਕੁਮੈਂਟਰੀ ਕਰਨਾ ਹਿੱਤਾਂ ਦਾ ਟਕਰਾਅ ਹੋਵੇਗਾ।

-ਪੀਟੀਆਈ


Comments Off on ਧੋਨੀ ਦੀ ਟੈਸਟ ’ਚ ਕੁਮੈਂਟਰੀ ਕਰਨ ਦੀ ਸੰਭਾਵਨਾ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.