ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਤੇਪਲਾ ਦੇ ਜ਼ਖ਼ਮੀ ਪਰਿਵਾਰਕ ਮੈਂਬਰ ਪੀਜੀਆਈ ਰੈਫਰ

Posted On November - 10 - 2019

ਨਿਜੀ ਪੱਤਰ ਪ੍ਰੇਰਕ
ਅੰਬਾਲਾ, 9 ਨਵੰਬਰ
ਅੰਬਾਲਾ-ਪੰਜਾਬ ਸੀਮਾ ’ਤੇ ਪੈਂਦੇ ਪਿੰਡ ਤੇਪਲਾ ਵਿਚ ਲੰਘੀ ਰਾਤ ਇਕ ਪਰਿਵਾਰ ਜਾਨਲੇਵਾ ਹਮਲੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਇਕ ਮਹਿਲਾ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਮਹਿਲਾ ਦੇ ਪੁੱਤਰ ਨੇ ਹੀ ਉਸ ਦੀ ਹੱਤਿਆ ਕੀਤੀ ਹੈ। ਹਮਲਾਵਰ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਕਥਿਤ ਹਮਲਾ ਕੀਤਾ। ਚੌਹਾਂ ਜ਼ਖ਼ਮੀਆਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰੰਤੂ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਸੂਤਰਾਂ ਅਨੁਸਾਰ 42 ਸਾਲਾ ਹਰਜਿੰਦਰ ਦਾ ਲੰਘੀ ਰਾਤ ਕਿਸੇ ਗੱਲ ਨੂੰ ਲੈ ਕੇ ਪਰਿਵਾਰ ਨਾਲ ਝਗੜਾ ਹੋ ਗਿਆ। ਉਸ ਨੇ ਸੁੱਤੇ ਪਏ ਪਰਿਵਾਰ ਦੇ ਜੀਆਂ ਆਪਣੀ ਮਾਂ ਨਾਇਬ ਕੌਰ, ਪਤਨੀ ਕੁਲਵਿੰਦਰ ਕੌਰ (40), ਬੇਟੀ ਅੰਸ਼ਿਕਾ (12) ਬੇਟੇ ਜਸਦੀਪ (9) ਅਤੇ 6 ਸਾਲਾ ਬੇਟੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਲਿਆਉਣ ’ਤੇ ਡਾਕਟਰਾਂ ਨੇ ਨਾਇਬ ਕੌਰ ਨੂੰ ਮ੍ਰਿਤ ਐਲਾਨਿਆ ਅਤੇ ਚਾਰ ਮੈਂਬਰਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਪੰਜਾਬ ਪੁਲੀਸ ਅੰਬਾਲਾ ਪਹੁੰਚ ਗਈ। ਸ਼ੰਭੂ ਥਾਣੇ ਦੇ ਇੰਚਾਰਜ ਪ੍ਰੇਮ ਸਿੰਘ ਦਾ ਕਹਿਣਾ ਸੀ ਕਿ ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਲਾਪਤਾ ਹੈ। ਪੁਲੀਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਮ੍ਰਿਤ ਮਹਿਲਾ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਉਸ ਦੇ ਸਕੇ-ਸਬੰਧੀਆਂ ਨੂੰ ਸੌਂਪ ਦਿੱਤੀ ਗਈ। ਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਬੰਧੀ ਕਮਲਜੀਤ ਦੀ ਸ਼ਿਕਾਇਤ ’ਤੇ ਹਰਜਿੰਦਰ ਸਿੰਘ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਸ ਅਨੁਸਾਰ ਪਰਿਵਾਰਕ ਝਗੜੇ ਦੇ ਚਲਦਿਆਂ ਇਹ ਹੱਤਿਆ ਹੋਈ ਹੈ। ਹਰਜਿੰਦਰ ਅੰਬਾਲਾ ਸ਼ਹਿਰ ਵਿਚ ਹੀ ਮੋਟਰ ਮਕੈਨਿਕ ਵੱਜੋਂ ਕੰਮ ਕਰਦਾ ਸੀ। ਪਰਿਵਾਰ ਦੇ ਜੀਅ ਹਾਲੇ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹਨ।


Comments Off on ਤੇਪਲਾ ਦੇ ਜ਼ਖ਼ਮੀ ਪਰਿਵਾਰਕ ਮੈਂਬਰ ਪੀਜੀਆਈ ਰੈਫਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.