ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਡੀਏਵੀ ਸਕੂਲ ਵਿੱਚ ‘ਡਾਂਸ ਫੀਵਰ’ ਪ੍ਰੋਗਰਾਮ

Posted On November - 19 - 2019

ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ

ਪ੍ਰੋਗਰਾਮ ‘ਡਾਂਸ ਫੀਵਰ’ ’ਚ ਹਿੱਸਾ ਲੈਂਦੇ ਹੋਈ ਵਿਦਿਆਰਥੀ।

ਪੁਲੀਸ ਡੀਏਵੀ ਪਬਲਿਕ ਸਕੂਲ ਅਤੇ ਹੋਟ ਸਟੈਪਰ ਡਾਂਸ ਸਟੂਡੀਓ ਦੇ ਸਹਿਯੋਗ ਨਾਲ ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ‘ਡਾਂਸ ਫੀਵਰ-2019’ ਦਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪ੍ਰਸਿੱਧ ਕਾਰੋਬਾਰੀ ਸੁਨੀਲ ਵਿੱਜ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਹੋਟ ਸਟੈਪਰ ਡਾਂਸ ਸਟੂਡੀਓ ਦੇ ਡਾਇਰੈਕਟਰ ਵਿਲੀ ਸਿਢਾਨਾ ਵੱਲੋਂ ਕਰਵਾਏ ਇਸ ਸ਼ੋਅ ਦਾ ਆਗਾਜ਼ ਮੁੱਖ ਮਹਿਮਾਨ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਇਸ ਡਾਂਸ ਸ਼ੋਅ ਵਿਚ 70 ਬੱਚਿਆਂ ਨੇ ਭਾਗ ਲਿਆ ਅਤੇ ਮੰਚ ’ਤੇ ਆ ਕੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਬੱਚਿਆਂ ਨੇ ਕਲਾਸੀਕਲ, ਫੋਕ, ਵੈਸਟਰਨ ਅਤੇ ਬੌਲੀਵੁੱਡ ਸ਼੍ਰੇਣੀ ਡਾਂਸ ਵਿਚ ਭਾਗ ਲਿਆ।
ਨਤੀਜਿਆਂ ਅਨੁਸਾਰ ਕਲਾਸੀਕਲ ਵਿਚ ਅਰਾਨਿਆ ਨੇ ਪਹਿਲਾ ਅਤੇ ਪ੍ਰਨੀਤ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸੁਨੀਲ ਵਿੱਜ ਨੇ ਇਨਾਮ ਤਕਸੀਮ ਕੀਤੇ।

 


Comments Off on ਡੀਏਵੀ ਸਕੂਲ ਵਿੱਚ ‘ਡਾਂਸ ਫੀਵਰ’ ਪ੍ਰੋਗਰਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.