ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਡਾ. ਵਨੀਤਾ ਦੀ ਸੇਵਾਮੁਕਤੀ ਮੌਕੇ ਸਮਾਗਮ

Posted On November - 10 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਨਵੰਬਰ
ਪੰਜਾਬੀ ਵਿਭਾਗ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੱਲੋਂ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਵਨੀਤਾ ਨੂੰ ਕਾਲਜ ਵਿੱਚ ਦੋ ਦਹਾਕਿਆਂ ਦੀ ਲੰਬੀ ਅਧਿਆਪਨ ਸੇਵਾ ਤੋਂ ਬਾਅਦ ਕਾਲਜ ਵੱਲੋਂ ਸੇਵਾ ਮੁਕਤ ਕੀਤਾ ਗਿਆ। ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇਸ ਮੌਕੇ ਇੱਕ ਵਿਦਾਇਗੀ ਸਮਾਗਮ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਅਧਿਆਪਕਾਂ ਦੇ ਇਲਾਵਾ ਵਾਈਸ ਪ੍ਰਿੰਸੀਪਲ ਡਾ. ਪੀ.ਐੱਸ. ਜੱਸਲ ਅਤੇ ਯੂਨੀਵਰਸਿਟੀ ਅਕੈਡਮਿਕ ਕੌਂਸਲ ਪੂਰਵ ਮੈਂਬਰ ਡਾ. ਨਚੀਕੇਤਾ ਨੇ ਸ਼ਮੂਲੀਅਤ ਕਰਕੇ ਡਾ. ਵਨੀਤਾ ਦੀ ਸ਼ਖ਼ਸੀਅਤ ਬਾਰੇ ਆਪਣੇ ਭਾਵਾਂ ਦਾ ਪ੍ਰਗਟਾਵਾ ਕੀਤਾ। ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਜਸਵਿੰਦਰ ਕੌਰ, ਡਾ. ਗੁਰਦੀਪ ਕੌਰ ਤੇ ਪੰਜਾਬੀ ਕਵਿਤਰੀ ਅੰਮੀਆ ਕੁੰਵਰ (ਡਾ. ਅਮਰਜੀਤ ਕੌਰ) ਨੇ ਡਾ.ਵਨੀਤਾ ਨਾਲ ਆਪਣੀ ਦੋਸਤੀ ਤੇ ਅਧਿਆਪਨ ਦੀ ਸਾਂਝ ਨੂੰ ਸਭ ਨਾਲ ਸਾਂਝਾ ਕੀਤਾ। ਪੰਜਾਬੀ ਸਾਹਿਤ ਸਭਾ ਦੇ ਵਿਦਿਆਰਥੀਆਂ ਨੇ ਭਾਵ ਭਰੇ ਗੀਤਾਂ, ਕਵਿਤਾਵਾਂ ਤੇ ਸਲਾਈਡ ਸ਼ੋਅ ਰਾਹੀਂ ਡਾ.ਵਨੀਤਾ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਡਾ. ਵਨੀਤਾ ਨੇ ਸਭ ਦਾ ਧੰਨਵਾਦ ਕਰਦਿਆਂ ਪੰਜਾਬੀ ਸਾਹਿਤ ਸਭਾ ਵੱਲੋਂ ਪਿਛਲੇ ਦਿਨੀਂ ਕਰਵਾਏ ‘ਅੰਮ੍ਰਿਤਾ ਪ੍ਰੀਤਮ ਇੱਕ ਸਦੀ’ ਪ੍ਰੋਗਰਾਮ ਵਿੱਚ ਕਰਵਾਏ ਕਾਵਿ-ਮੁਕਾਬਲੇ ‘ਸੁਨੇਹੇ’ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਅਧਿਆਪਨ ਅਨੁਭਵ ਨੂੰ ਸਾਂਝਾ ਕੀਤਾ।


Comments Off on ਡਾ. ਵਨੀਤਾ ਦੀ ਸੇਵਾਮੁਕਤੀ ਮੌਕੇ ਸਮਾਗਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.