ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਜੰਮੂ-ਸ੍ਰੀਨਗਰ ਰਾਜਮਾਰਗ ਢਿੱਗਾਂ ਡਿੱਗਣ ਕਾਰਨ ਮੁੜ ਬੰਦ

Posted On November - 11 - 2019

ਬਨੀਹਾਲ/ਜੰਮੂ, 10 ਨਵੰਬਰ
ਰਾਮਬਨ ਜ਼ਿਲ੍ਹੇ ’ਚ ਐਤਵਾਰ ਦੁਪਹਿਰ ਨੂੰ ਢਿੱਗਾਂ ਡਿੱਗਣ ਕਰਕੇ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਮੁੜ ਬੰਦ ਹੋ ਗਿਆ ਜਿਸ ਕਾਰਨ ਹਜ਼ਾਰਾਂ ਵਾਹਨ ਅਤੇ ਲੋਕ ਫਸ ਗਏ ਹਨ। ਕਸ਼ਮੀਰ ਨੂੰ ਪੂਰੇ ਮੁਲਕ ਨਾਲ ਜੋੜਨ ਵਾਲੀ ਸੜਕ ’ਤੇ ਟਰੈਫਿਕ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਬਹਾਲ ਹੋਇਆ ਸੀ ਪਰ ਦੁਪਹਿਰ ਵੇਲੇ ਇਹ ਮੁੜ ਬੰਦ ਕਰਨਾ ਪੈ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ’ਤੇ 100 ਮੀਟਰ ਦੇ ਇਲਾਕੇ ’ਚ ਮਲਬਾ ਪਿਆ ਹੈ ਅਤੇ ਉਸ ਨੂੰ ਸਾਫ ਕਰਨ ਲਈ 12 ਘੰਟਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਮੁਲਾਜ਼ਮ ਅਤੇ ਮਸ਼ੀਨਾਂ ਸੜਕ ਤੋਂ ਮਲਬਾ ਹਟਾਉਣ ਦੇ ਕੰਮ ’ਚ ਜੁੱਟ ਗਏ ਹਨ। ਸੜਕ ਬੰਦ ਹੋਣ ਕਾਰਨ ਰਾਜਮਾਰਗ ’ਤੇ 1300 ਤੋਂ ਵੱਧ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਕਸ਼ਮੀਰ ਵਾਦੀ ਅਤੇ ਜਵਾਹਰ ਸੁਰੰਗ ਸਮੇਤ ਜੰਮੂ ਖ਼ਿੱਤੇ ਦੇ ਪਹਾੜੀ ਇਲਾਕਿਆਂ ’ਚ ਮੌਸਮ ਦੀ ਭਾਰੀ ਬਰਫ਼ਬਾਰੀ ਮਗਰੋਂ ਵੀਰਵਾਰ ਅਤੇ ਸ਼ੁੱਕਵਾਰ ਨੂੰ ਰਾਜਮਾਰਗ ’ਤੇ ਟਰੈਫਿਕ ਠੱਪ ਹੋ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਲਗਾਤਾਰ ਢਿੱਗਾਂ ਡਿੱਗ ਰਹੀਆਂ ਹਨ। ਉਧਰ ਮੁਗਲ ਰੋਡ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਹੀ।
-ਪੀਟੀਆਈ


Comments Off on ਜੰਮੂ-ਸ੍ਰੀਨਗਰ ਰਾਜਮਾਰਗ ਢਿੱਗਾਂ ਡਿੱਗਣ ਕਾਰਨ ਮੁੜ ਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.