ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ

Posted On November - 15 - 2019

ਮਨਜੀਤ ਸਿੰਘ ਜੀਕੇ ਪ੍ਰੈੱਸ ਕਾਨਫਰੰਸ ਦੌਰਾਨ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਨਵੰਬਰ
ਕਰਤਾਰਪੁਰ ਲਾਂਘੇ ਜ਼ਰੀਏ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਜਾਣ ਵਾਲੇ ਮੁਸਾਫਿਰਾਂ ਦੀ ਗਿਣਤੀ ’ਚ ਕਮੀ ਨੂੰ ਵੇਖਦੇ ਹੋਏ ਜਾਗੋ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਰਤਾਰਪੁਰ ਯਾਤਰਾ ਪੋਰਟਲ ਨੂੰ ਮੁਸਾਫਿਰ ਸਹਾਇਕ ਅਤੇ ਪਰੇਸ਼ਾਨੀ ਰਹਿਤ ਬਣਾਉਣ ਦੀ ਮੰਗ ਕੀਤੀ ਹੈ। ਭਾਰਤ-ਪਾਕਿਸਤਾਨ ਵਿੱਚ ਹੋਏ ਸਮਝੌਤੇ ਅਨੁਸਾਰ ਆਮ ਦਿਨਾਂ ਵਿੱਚ 5000 ਤੇ ਕਿਸੇ ਗੁਰਪੁਰਬ ’ਤੇ 10000 ਮੁਸਾਫਿਰ ਨਿੱਤ ਲਾਂਘੇ ਦੇ ਜ਼ਰੀਏ ਕਰਤਾਰਪੁਰ ਸਾਹਿਬ ਜਾ ਸਕਦੇ ਹਨ। 9 ਨਵੰਬਰ ਨੂੰ ਮੋਦੀ ਵਲੋਂ ਉਦਘਾਟਨ ਕਰਨ ਦੇ ਬਾਅਦ ਆਮ ਯਾਤਰੀਆਂ ਲਈ ਲਾਂਘਾ 10 ਨਵੰਬਰ ਤੋਂ ਖੁੱਲ੍ਹਿਆ ਹੈ ਪਰ 10 ਨਵੰਬਰ ਨੂੰ 250, 11 ਨੂੰ 122, 12 ਨੂੰ 700 ਅਤੇ 13 ਨਵੰਬਰ ਨੂੰ 290 ਮੁਸਾਫਿਰਾਂ ਹੀ ਜਾਣ ਵਿੱਚ ਕਾਮਯਾਬ ਹੋਏ ਹਨ ਕਿਉਂਕਿ ਸਰਕਾਰ ਨੇ ਪਾਸਪੋਰਟ ਨੂੰ ਜ਼ਰੂਰੀ ਕਰ ਰੱਖਿਆ ਹੈ।

ਦਿੱਲੀ ਕਮੇਟੀ ਵੱਲੋਂ ਜੀਕੇ ਨੂੰ ਮੋੜਵਾਂ ਜਵਾਬ

ਦਿੱਲੀ ਕਮੇਟੀ ਦੇ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਤੇ ਹਰਵਿੰਦਰ ਸਿੰਘ ਸਰਨਾ ਨੇ ਗੁਰੂ ਨਾਨਕ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵੱਲੋਂ ਕੱਢੇ ਨਗਰ ਕੀਰਤਨ ਬਾਰੇ ਜੋ ਮੰਦਭਾਗੀਆਂ ਟਿੱਪਣੀਆਂ ਕੀਤੀਆਂ ਸਨ, ਉਨ੍ਹਾਂ ਤੋਂ ਦੋਨਾਂ ਦੀ ਭਿਆਲੀ ਰਾਜਧਾਨੀ ਦੀ ਸੰਗਤ ਨੂੰ ਸਮਝ ਆ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਦੋਨਾਂ ਨੇ ਝਾਕੀਆਂ ਨੂੰ ਮੂਰਤੀਆਂ ਦੱਸ ਕੇ ਆਪਣੀ ਸੋਚ ਦੀ ਹੇਠਲੀ ਪੱਧਰ ਦਿਖਾਈ ਹੈ। ਨੌਜਵਾਨ ਆਗੂ ਨੇ ਕਿਹਾ ਕਿ ਦੋਨਾਂ ਕੋਲ ਹੁਣ ਮੁੱਦੇ ਨਹੀਂ, ਜਿਸ ਕਰਕੇ ਮਨਘੜਤ ਗੱਲਾਂ ਕਰਨ ਲੱਗੇ ਹਨ।


Comments Off on ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.