ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਜ਼ਮੀਨੀ ਵਿਵਾਦ: ਡੇਰਾ ਸੰਚਾਲਕ ਦੇ ਚੇਲੇ ਦੀ ਗੋਲੀਆਂ ਮਾਰ ਕੇ ਹੱਤਿਆ

Posted On November - 9 - 2019

ਹਮਲਾਵਰਾਂ ਦੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤਸਵੀਰ। (ਇਨਸੈੱਟ) ਮ੍ਰਿਤਕ ਦਿਆਲ ਸਿੰਘ ਦੀ ਫਾਈਲ ਫੋਟੋ।

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 8 ਨਵੰਬਰ
ਪਿੰਡ ਕੋਟਸੁਖੀਆ ‘ਚ ਡੇਰੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਡੇਰਾ ਸੰਚਾਲਕ ਬਾਬਾ ਹਰੀਦਾਸ ਦੇ ਚੇਲੇ ਬਾਬਾ ਦਿਆਲ ਸਿੰਘ (55) ਦੀ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਦੀ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਹੱਤਿਆ ਦਾ ਮੁੱਖ ਕਾਰਨ ਡੇਰੇ ਦੇ ਪਿੰਡ ਪੰਜਗਰਾਈਂ ਖੁਰਦ ਵਿੱਚ ਪਈ 54 ਕਿੱਲੇ ਜ਼ਮੀਨ ਹੈ।
ਜਾਣਕਾਰੀ ਮੁਤਾਬਕ ਲੰਘੇ ਵੀਰਵਾਰ ਡੇਰਾ ਬਾਬਾ ਹਰਕਾ ਦਾਸ ਕੋਟਸੁਖੀਆ ਵਿੱਚ ਡੇਰੇ ਦੇ ਸੇਵਾਦਾਰ ਗੁਰਦੇਵ ਸਿੰਘ, ਗ੍ਰੰਥੀ ਸੂਬਾ ਸਿੰਘ ਅਤੇ ਬਾਬਾ ਦਿਆਲ ਸਿੰਘ ਬਰਾਂਡੇ ਵਿੱਚ ਇਕੱਠੇ ਬੈਠੇ ਸਨ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੁਰਦੇਵ ਸਿੰਘ ਤੋਂ ਬਾਬਾ ਦਿਆਲ ਸਿੰਘ ਬਾਰੇ ਪੁੱਛਿਆ, ਜਦ ਉਸ ਨੇ ਗੁਰਦੇਵ ਸਿੰਘ ਵੱਲ ਇਸ਼ਾਰਾ ਕੀਤਾ ਤਾਂ ਹਮਲਾਵਰਾਂ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਉਹ ਫਰਸ਼ ‘ਤੇ ਡਿੱਗ ਪਿਆ ਤੇ ਦਮ ਤੋੜ ਗਿਆ। ਡੇਰੇ ਦੇ ਸੂਤਰਾਂ ਅਨੁਸਾਰ ਮੁਤਾਬਕ ਗੱਦੀਨਸ਼ੀਨ ਬਾਬਾ ਹਰੀਦਾਸ ਬਿਰਧ ਹੋਣ ਕਰਕੇ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਅਤੇ ਡੇਰੇ ਦੀ ਸੇਵਾ ਲਈ ਪਿਛਲੇ 12 ਸਾਲ ਤੋਂ ਦਿਆਲ ਸਿੰਘ ਇੱਥੇ ਰਹਿੰਦੇ ਸਨ। ਡੇਰੇ ਕੋਲ ਪਿੰਡ ਪੰਜਗਰਾਈਂ ਖੁਰਦ ਵਿੱਚ 54 ਕਿੱਲੇ ਜ਼ਮੀਨ ਹੈ ਜਿਸ ਦੀ ਮਲਕੀਅਤ ਅਤੇ ਉਤਰਾਧਿਕਾਰੀ ਨੂੰ ਲੈ ਕੇ ਸੰਤ ਜਰਨੈਲ ਦਾਸ ਕਪੂਰੇ ਵਾਲੇ (ਮੋਗਾ) ਨਾਲ ਵਿਵਾਦ ਚੱਲ ਰਿਹਾ ਹੈ। ਦੋਵੇਂ ਧਿਰਾਂ ਇਸ ਬਹੁਕਰੋੜੀ ਜ਼ਮੀਨ ’ਤੇ ਆਪਣਾ ਹੱਕ ਜਤਾ ਰਹੀਆਂ ਹਨ। ਪੁਲੀਸ ਨੇ ਕੇਸ ਵਿੱਚ ਜਰਨੈਲ ਦਾਸ ਨੂੰ ਨਾਜ਼ਮਦ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਰਮੇਸ਼ਪਾਲ ਸਿੰਘ ਮੁਤਾਬਕ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਰੋਡ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਖੰਗਾਲੀ ਗਈ ਹੈ। ਜਲਦੀ ਹੀ ਪੁਲੀਸ ਕਾਤਲਾਂ ਤੱਕ ਪਹੁੰਚ ਸਕਦੀ ਹੈ।


Comments Off on ਜ਼ਮੀਨੀ ਵਿਵਾਦ: ਡੇਰਾ ਸੰਚਾਲਕ ਦੇ ਚੇਲੇ ਦੀ ਗੋਲੀਆਂ ਮਾਰ ਕੇ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.