ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਘਰ ਦੇ ਭੇਤੀ ਨੇ ਰਿਸ਼ਤੇਦਾਰਾਂ ਦੇ ਸਾਮਾਨ ’ਤੇ ਹੱਥ ਫੇਰਿਆ

Posted On November - 8 - 2019

ਘਰ ਵਿੱਚ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਪਾਰਟੀ ਨਾਲ। -ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 7 ਨਵੰਬਰ
ਪੁਲੀਸ ਨੇ ਚੋਰੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ 11 ਲੱਖ ਰੁਪਏ ਦੇ ਨਕਦੀ ਅਤੇ ਗਹਿਣੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਥਾਣਾ ਭੀਖੀ ਵਿੱਚ ਚੋਰੀ ਦਾ ਕੇਸ ਦਰਜ ਹੋਣ ਤੋਂ 3 ਘੰਟਿਆਂ ਦੇ ਅੰਦਰ-ਅੰਦਰ ਘਰ ਦੇ ਭੇਤੀ ਚੋਰ ਨੂੰ ਕਾਬੂ ਕਰ ਕੇ ਚੋਰੀ ਹੋਏ ਮਾਲ ਨੂੰ ਬਰਾਮਦ ਕਰਵਾ ਲਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਨਕਦੀ ਅਤੇ ਗਹਿਣਿਆਂ ਦੀ ਕੁੱਲ ਮਾਲੀਤੀ 11 ਲੱਖ ਰੁਪਏ ਤੋਂ ਵੱਧ ਬਣਦੀ ਹੈ।
ਸੀਨੀਅਰ ਕਪਤਾਨ ਪੁਲੀਸ ਮਾਨਸਾ ਨੇ ਦੱਸਿਆ ਕਿ 5 ਨਵੰਬਰ ਨੂੰ ਸੰਟੀ ਕੁਮਾਰ ਵਾਸੀ ਹੀਰੋ ਕਲਾਂ ਨੇ ਥਾਣਾ ਭੀਖੀ ਵਿੱਚ ਆਪਣਾ ਬਿਆਨ ਲਿਖਾਇਆ ਕਿ ਉਸ ਦੀ ਦਾਦੀ ਦੀ ਅਚਾਨਕ ਮੌਤ ਹੋਣ ਕਰਕੇ ਸਾਰਾ ਪਰਿਵਾਰ ਮਰਗ-ਕਾਰਜਾਂ ਵਿੱਚ ਰੁੱਝਿਆ ਹੋਇਆ ਸੀ ਅਤੇ ਜਦੋਂ ਉਹ ਸਸਕਾਰ ਕਰ ਕੇ ਬਾਅਦ ਦੁਪਿਹਰ ਘਰ ਵਾਪਸ ਆਏ ਤਾਂ ਰਿਹਾਇਸ਼ੀ ਕਮਰੇ ਵਿੱਚ ਪਈ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਚੈੱਕ ਕਰਨ ’ਤੇ ਸੋਨੇ ਦੇ ਗਹਿਣੇ- ਦੋ ਸੈੱਟ, ਇੱਕ ਜੋੜਾ ਟੌਪਸ, ਮੰਗਲ ਸੂਤਰ, ਚੈਨਾਂ, ਛਾਪਾਂ, ਕੜਾ ਸੋਨਾ, ਝਾਂਜਰਾ ਚਾਂਦੀ ਆਦਿ ਅਤੇ 2,81,000/-ਰੁਪਏ ਦੀ ਨਗਦੀ ਚੋਰੀ ਹੋਈ ਪਾਈ ਗਈ। ਇਸ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਰਾਇਣ ਦਾਸ (23) ਵਾਸੀ ਮੌੜ ਮੰਡੀ ਨੂੰ ਕਾਬੂ ਕਰ ਲਿਆ ਹੈ ਜਿਸ ਕੋਲੋਂ ਨਗਦੀ 2,50,000 ਰੁਪਏ ਅਤੇ ਕਰੀਬ 22 ਤੋਲੇ ਜੇਵਰਾਨ ਸੋਨਾਂ, ਕੁੱਲ ਮਾਲੀਤੀ 11,02,400/-ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਨਸ਼ੇੜੀ ਹੈ ਅਤੇ ਨਸਿਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੇ ਦੋ ਕੇਸ ਦਰਜ ਹਨ।


Comments Off on ਘਰ ਦੇ ਭੇਤੀ ਨੇ ਰਿਸ਼ਤੇਦਾਰਾਂ ਦੇ ਸਾਮਾਨ ’ਤੇ ਹੱਥ ਫੇਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.