ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

‘ਗੁਰੂ ਨਾਨਕ ਉਤਸਵ’ ਵਿੱਚ ਪੁਰਾਤਨ ਤੰਤੀ ਸਾਜ਼ਾਂ ਨਾਲ ਕੀਤਾ ਕੀਰਤਨ

Posted On November - 11 - 2019

‘ਗੁਰੂ ਨਾਨਕ ਉਤਸਵ’ ਸਮਾਗਮ ਵਿੱਚ ਕੀਰਤਨ ਕਰਦਾ ਹੋਇਆ ਜਥਾ।

ਦਲਬੀਰ ਸੱਖੋਵਾਲੀਆ
ਬਟਾਲਾ, 10 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਕਰਵਾਏ ਜਾ ਰਹੇ ‘ਗੁਰੂ ਨਾਨਕ ਉਤਸਵ’ ਦੇ ਤੀਜੇ ਦਿਨ ਸੁਰ ਮੰਡਲ ਭਾਈ ਮਰਦਾਨਾ ਰਾਗ ਦਰਬਾਰ ਵਿਖੇ ਕੀਰਤਨ ਦੀ ਸ਼ੁਰੂਆਤ ਹੋਈ। ਇਸ ਦੌਰਾਨ ਵਿਸ਼ਵ ਪ੍ਰਸਿੱਧ ਕੀਰਤਨੀ ਜਥਿਆਂ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਜ਼ਰੀ ਲਵਾਈ ਅਤੇ ਸੰਗਤ ਵਿਚ ਬੈਠ ਕੇ ਕੀਰਤਨ ਸਰਵਣ ਕੀਤਾ।
ਇਸ ਮੌਕੇ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਗੂ ਹਾਜ਼ਰ ਸਨ। ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਸ਼ਰਨ ਸਿੰਘ ਜਵੱਦੀ ਜਥਾ ਨੇ ਕੀਰਤਨ ਕੀਤਾ। ਇਸ ਮਗਰੋਂ ਭਾਈ ਰਣਜੋਧ ਸਿੰਘ ਤੇ ਸਾਥੀ ਹਰੀਕੇ ਪੱਤਣ ਅਤੇ ਡਾ. ਗੁਰਿੰਦਰ ਕੌਰ ਦਿੱਲੀ ਵਾਲੇ ਅਤੇ ਸਾਥੀਆਂ ਨੇ ਰਾਗ ਸ਼ੁੱਧ ਸਾਰੰਗ ਵਿਚ ਸ਼ਬਦ ਗਾਇਨ ਕੀਤਾ। ਬੀਬੀ ਜਸਲੀਨ ਕੌਰ ਨੇ ਰਾਗ ਗਾਉੜੀ ਵਿਚ, ਉਸਤਾਦ ਗੁਰਮੀਤ ਸਿੰਘ ਦਿੱਲੀ ਵਾਲੇ ਸੰਤ ਖ਼ਾਲਸਾ ਨੇ ਰਾਗ ਪ੍ਰਭਾਤੀ ਅਤੇ ਰਾਗ ਕਿਰਵਾਨੀ ਵਿਚ ਸ਼ਬਦ ਗਾਇਨ ਕੀਤੇ। ਮੰਤਰੀ ਸ੍ਰੀ ਰੰਧਾਵਾ ਨੇ ਸਮਾਗਮ ਵਿਚ ਪੁੱਜੇ ਸੰਤਾਂ ਮਹਾਪੁਰਸ਼ਾਂ, ਕੀਰਤਨੀ ਜਥਿਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ 11 ਨਵੰਬਰ ਰਾਤ ਤੱਕ ਚੱਲਣਗੇ ਅਤੇ ਸੰਗਤ ਨੂੰ ਇਸ ਵਿਚ ਵੱਧ ਤੋਂ ਵੱਧ ਹਾਜ਼ਰੀ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਬਾਬਾ ਸੋਹਣ ਸਿੰਘ, ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਦਮੀ ਤੇ ਸੁਰ ਅਭਿਆਸ ਜੰਡਿਆਲਾ ਗੁਰੂ, ਸੰਤ ਰਣਜੀਤ ਸਿੰਘ ਡੇਰਾ ਸੰਤਪੁਰਾ, ਬਾਬਾ ਫਤਿਹ ਸਿੰਘ, ਬਾਬਾ ਗੁਰਦੇਵ ਸਿੰਘ ਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਅੱਜ ਸਰਬ ਸਾਂਝੀਵਾਲਤਾ ਕਾਫ਼ਲਾ ਕੱਢਿਆ ਗਿਆ, ਜਿਸ ਰਾਹੀਂ ਸੰਗਤ ਨੇ ਭਾਰਤ ਦੀ ਬਹੁ-ਭਾਂਤੀ ਸੱਭਿਅਤਾ ਤੇ ਸਰਬ ਸਾਂਝੀਵਾਲਤਾ ਦੇ ਦਰਸ਼ਨ ਕੀਤੇ। ਨੇੜਲੇ ਖੇਤਰ ਦੇ ਸਕੂਲਾਂ ਦੇ 250 ਦੇ ਕਰੀਬ ਬੱਚਿਆਂ ਨੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਮਾਰਚ ਕੱਢਿਆ, ਜਿਸ ਦਾ ਵਾਪਸੀ ਉੱਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਗਤ ਕੀਤਾ। ਸ੍ਰੀ ਰੰਧਾਵਾ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਮਾਰਕਫੈੱਡ ਦੇ ਐੱਮਡੀ ਵਰੁਣ ਰੂਜ਼ਮ, ਸ਼ੂਗਰਫੈੱਡ ਦੇ ਐੱਮਡੀ ਪੁਨੀਤ ਗੋਇਲ ਵੀ ਹਾਜ਼ਰ ਸਨ।

ਪ੍ਰਕਾਸ਼ ਪੁਰਬ ਸਬੰਧੀ ਲਘੂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕਾਂ ਦਾ ਸਨਮਾਨ

ਡੇਰਾ ਬਾਬਾ ਨਾਨਕ ਉਤਸਵ ਮੌਕੇ ਫਿਲਮ ਮੇਲੇ ਦੌਰਾਨ ਦਿਖਾਈਆਂ ਗਈਆਂ ਪੰਜ ਲਘੂ ਫਿਲਮਾਂ ਦੇ ਨਿਰਦੇਸ਼ਕਾਂ ਦਾ ਕਰੀਬ ਪੰਜ ਲੱਖ ਰੁਪਏ, ਸ਼ਾਲ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ। ਇਸ ਫਿਲਮ ਮੇਲੇ ਦੌਰਾਨ ਲਘੂ ਫਿਲਮਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 28 ਫਿਲਮਾਂ ਆਈਆਂ ਸਨ, ਜਿਨ੍ਹਾਂ ਵਿਚੋਂ ਪੰਜ ਦੀ ਚੋਣ ਕੀਤੀ ਗਈ ਤੇ ਫਿਲਮ ਮੇਲੇ ਦੌਰਾਨ ਇਹ ਫਿਲਮਾਂ ਲਗਾਤਾਰ ਦਿਖਾਈਆਂ ਗਈਆਂ। ਇਨ੍ਹਾਂ ਪੰਜ ਫਿਲਮਾਂ ਵਿਚੋਂ ‘ਇਹ ਲਾਂਘਾ’ ਫਿਲਮ ਬਣਾਉਣ ਵਾਲੇ ਡਾਇਰੈਕਟਰ ਹਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 1 ਲੱਖ 51 ਹਜ਼ਾਰ ਰੁਪਏ, ਫਿਲਮ ‘ਗੁਰਪੁਰਬ’ ਦੇ ਨਿਰਦੇਸ਼ਕ ਡਾ. ਸਾਹਿਬ ਸਿੰਘ ਨੇ ਦੂਜਾ 1 ਲੱਖ 31 ਹਜ਼ਾਰ ਰੁਪਏ ਦਾ, ਫਿਲਮ ‘ਕਾਫਰ’ ਦੇ ਨਿਰਦੇਸ਼ਕ ਵਰਿੰਦਰਪਾਲ ਸਿੰਘ ਨੇ ਤੀਜਾ 1 ਲੱਖ 21 ਹਜ਼ਾਰ ਰੁਪਏ, ਫਿਲਮ ‘ਇਕ ਓਂਕਾਰ’ ਦੇ ਨਿਰਦੇਸ਼ਕ ਸੁਖਜੀਤ ਸ਼ਰਮਾ ਨੇ ਚੌਥਾ 51 ਹਜ਼ਾਰ ਰੁਪਏ ਅਤੇ ਫਿਲਮ ‘ਚਾਨਣ’ ਦੇ ਨਿਰਦੇਸ਼ਕ ਸਤਨਾਮ ਸਿੰਘ ਨੇ ਪੰਜਵਾਂ 31 ਹਜ਼ਾਰ ਰੁਪਏ ਦਾ ਸਨਮਾਨ ਹਾਸਲ ਕੀਤਾ।


Comments Off on ‘ਗੁਰੂ ਨਾਨਕ ਉਤਸਵ’ ਵਿੱਚ ਪੁਰਾਤਨ ਤੰਤੀ ਸਾਜ਼ਾਂ ਨਾਲ ਕੀਤਾ ਕੀਰਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.