ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਗਲੀਆਂ ਦੇ ਚਿੱਕੜ ’ਚ ਰੁਲਿਆ ਸੰਦੀਪ ਨਗਰ ਦਾ ਵਿਕਾਸ

Posted On November - 9 - 2019

ਲਖਵਿੰਦਰ ਸਿੰਘ
ਮਲੋਟ, 8 ਨਵੰਬਰ

ਗਲੀ ਵਿੱਚ ਪਏ ਚਿੱਕੜ ’ਚ ਰੇਤਾ ਸੁੱਟਦਾ ਹੋਇਆ ਨੇੜਲੇ ਘਰ ਵਿੱਚ ਰਹਿੰਦਾ ਇੱਕ ਮੈਂਂਬਰ।

ਕਰੀਬ 27 ਸਾਲ ਪਹਿਲਾ ਮਲੋਟ ਡੱਬਵਾਲੀ ਰੋਡ ’ਤੇ ਸੇਮ ਨਾਲੇ ਦੇ ਪਰਲੇ ਪਾਸੇ ਵਸਿਆ ਸੰਦੀਪ ਨਗਰ ਬੁਨਿਆਦੀ ਸਹੂਲਤਾਂ ਤੋਂ ਕੋਰਾ ਸੱਖਣਾ ਹੈ। ਨਗਰ ਵਿੱਚ ਅੱਜ ਤੱਕ ਨਾ ਗਲੀਆਂ ਨਾਲੀਆਂ ਤੇ ਨਾ ਹੀ ਸੜਕਾਂ, ਪੀਣ ਵਾਲਾ ਪਾਣੀ ਵੀ ਸਵੱਛ ਨਹੀਂ ਮਿਲਦਾ, ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ।
ਪ੍ਰਧਾਨ ਧਰਮਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਕਰੀਬ 30 ਫੁੱਟ ਚੌੜੀ ਤੇ 150 ਫੁੱਟ ਲੰਬੀ ਇਸ ਸੜਕ ’ਤੇ ਕਈ ਸਾਲ ਪਹਿਲਾਂ ਇੱਟਾਂ ਦਾ ਖੜਵੰਜਾ ਲੱਗਿਆ ਸੀ ਪਰ ਉਸ ਮਗਰੋਂ ਨਾ ਅਕਾਲੀਆਂ ਤੇ ਨਾ ਹੀ ਕਾਂਗਰਸੀਆਂ ਨੇ ਗੇੜਾ ਮਾਰਿਆ।
ਪੂਰੇ 27 ਸਾਲ ਬੀਤ ਗਏ ਨਰਕ ਭੋਗਦਿਆਂ ਨੂੰ। ਧਰਮਪਾਲ ਨੇ ਤਾਂ ਇਥੋਂ ਤੱਕ ਕਿਹਾ ਕਿ ਉਸ ਨੇ 20 ਸਾਲ ਬਾਦਲ ਪਾਰਟੀ ਨਾਲ ਸੇਵਾ ਕੀਤੀ ਹੈ ਤੇ ਹੁਣ 15 ਸਾਲਾਂ ਤੋਂ ਕਾਂਗਰਸ ਨਾਲ ਸਾਂਝ ਹੈ ਪਰ ਸੁਣਵਾਈ ਕੋਈ ਨਹੀਂ। ਉਨ੍ਹਾਂ ਦੱਸਿਆ ਕਿ ਇੱਕ ਵਾਰ ਗਲੀ ਦੇ ਖਸਤਾ ਹਾਲਤ ਦੇਖ ਕੇ ਨਗਰ ਕੀਰਤਨ ਵਾਪਸ ਮੁੜ ਗਿਆ। ਸਕੂਲੀ ਬੱਚਿਆਂ ਦਾ ਬੁਰਾ ਹਾਲ ਹੈ ਕਈ ਤਿਲਕਣ ਕਰਕੇ ਡਿੱਗ ਪੈਂਦੇ ਹਨ ਅਤੇ ਕਈ ਵਾਹਨ ਚਿੱਕੜ ਵਿੱਚ ਫਸ ਜਾਂਦੇ ਹਨ ਬਦਬੂ ਤੇ ਮੱਛਰ ਨਾਲ ਬੁਰਾ ਹਾਲ ਹੈ।
ਹਾਰ ਕੇ ਉਹਨਾਂ ਕੋਲੋਂ ਪੈਸੇ ਪਾ ਕੇ ਸੜਕ ’ਤੇ 2-4 ਟਰਾਲੀਆਂ ਮਿੱਟੀ ਦੀਆਂ ਸੁਟਵਾਈਆਂ ਹਨ ਤਾਂ ਜੋ ਆਮ ਰਾਹਗੀਰਾਂ ਨੂੰ ਪ੍ਰੇਸਾਨੀ ਨਾ ਆਵੇ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਮੁਹੱਲੇ ਦਾ ਸੁਧਾਰ ਨਾ ਹੋਇਆ ਤਾਂ ਉਹ ਅਣਮਿਥੇ ਸਮੇਂ ਲਈ ਹੜਤਾਲ ’ਤੇ ਬੈਠਣਗੇ ਅਤੇ ਵੋਟ ਕੇਵਲ ਉਸ ਪਾਰਟੀ ਦੇ ਨੁਮਾਇੰਦੇ ਨੂੰ ਹੀ ਕਰਨਗੇ ਜਿਹੜਾ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਵੱਲ ਧਿਆਨ ਦੇਵੇਗਾ।


Comments Off on ਗਲੀਆਂ ਦੇ ਚਿੱਕੜ ’ਚ ਰੁਲਿਆ ਸੰਦੀਪ ਨਗਰ ਦਾ ਵਿਕਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.