ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਕ੍ਰਿਕਟਰਾਂ ਸਾਹਮਣੇ ਮਾਨਸਿਕ ਮਜ਼ਬੂਤੀ ਹੈ ਚੁਣੌਤੀ: ਦ੍ਰਾਵਿੜ

Posted On November - 30 - 2019

ਨਵੀਂ ਦਿੱਲੀ, 29 ਨਵੰਬਰ
ਭਾਰਤ ਦੇ ਸਾਬਕਾ ਕਪਤਾਨ ਅਤੇ ਚੈਂਪੀਅਨ ਬੱਲੇਬਾਜ਼ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਕ੍ਰਿਕਟ ਵਰਗੀ ਸਖ਼ਤ ਖੇਡ ਵਿੱਚ ਮਾਨਸਿਕ ਮਜ਼ਬੂਤੀ ਬਣਾਈ ਰੱਖਣਾ ਵੱਡੀ ਚੁਣੌਤੀ ਹੈ ਅਤੇ ਖਿਡਾਰੀਆਂ ਨੂੰ ਰੁਝੇਵੇਂ ਵਾਲੇ ਪ੍ਰੋਗਰਾਮ ਅਤੇ ਭਵਿੱਖ ਬਾਰੇ ਬੇਯਕੀਨੀ ਦੇ ਤਣਾਅ ਨਾਲ ਨਜਿੱਠਣ ਲਈ ਸੰਤੁਲਨ ਬਣਾਉਣਾ ਚਾਹੀਦਾ ਹੈ। ਈਐੱਸਪੀਐੱਨ ਕ੍ਰਿਕਇੰਫੋ ਨਾਲ ਗੱਲਬਾਤ ਕਰਦਿਆਂ ਦ੍ਰਾਵਿੜ ਨੇ ਕਿਹਾ ਕਿ ਕ੍ਰਿਕਟ ਤੋਂ ਦੂਰ ਰਹਿ ਕੇ ਸੰਤੁਲਨ ਬਣਾਉਣ ਔਖਾ ਹੁੰਦਾ ਹੈ। ਉਸ ਨੇ ਕਿਹਾ, ‘‘ਇਹ ਵੱਡੀ ਚੁਣੌਤੀ ਹੈ। ਕ੍ਰਿਕਟ ਸਖ਼ਤ ਖੇਡ ਹੈ। ਏਨੀ ਮੁਕਾਬਲੇਬਾਜ਼ੀ ਅਤੇ ਦਬਾਅ ਹੈ ਅਤੇ ਲੜਕੇ ਪੂਰਾ ਸਾਲ ਖੇਡਦੇ ਹਨ। ਕਈ ਵਾਰ ਇਸ ਖੇਡ ਵਿੱਚ ਤੁਹਾਨੂੰ ਉਡੀਕ ਕਰਨੀ ਪੈਂਦੀ ਹੈ ਅਤੇ ਸੋਚਣ ਦਾ ਕਾਫ਼ੀ ਸਮਾਂ ਹੁੰਦਾ ਹੈ।’’ ਗਲੇਨ ਮੈਕਸਵੈੱਲ ਅਤੇ ਵਿਲ ਪੁਕੋਸਵਸਕੀ ਸਣੇ ਤਿੰਨ ਆਸਟਰੇਲਿਆਈ ਕ੍ਰਿਕਟਰਾਂ ਨੇ ਮਾਨਸਿਕ ਪ੍ਰੇਸ਼ਾਨੀ ਦਾ ਹਵਾਲਾ ਦੇ ਕੇ ਕ੍ਰਿਕਟ ਤੋਂ ਛੁੱਟੀ ਲਈ ਹੈ। ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਨਿਰਦੇਸ਼ਕ ਦ੍ਰਾਵਿੜ ਨੇ ਕਿਹਾ ਕਿ ਸਖ਼ਤ ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
-ਪੀਟੀਆਈ


Comments Off on ਕ੍ਰਿਕਟਰਾਂ ਸਾਹਮਣੇ ਮਾਨਸਿਕ ਮਜ਼ਬੂਤੀ ਹੈ ਚੁਣੌਤੀ: ਦ੍ਰਾਵਿੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.