ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ

Posted On November - 20 - 2019

ਸਤਿਬੀਰ ਸਿੰਘ
ਬਰੈਂਪਟਨ, 19 ਨਵੰਬਰ

ਅੰਮ੍ਰਿਤਸਰ ’ਚ ਮੰਗਲਵਾਰ ਨੂੰ ਕਲਾਕਾਰ ਹਰਵਿੰਦਰ ਸਿੰਘ ਗਿੱਲ ਆਂਡਿਆਂ ਦੇ ਖੋਲ ’ਤੇ ਬਣਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਸਵੀਰ ਅਤੇ ਮੈਪਲ ਦੇ ਪੱਤੇ ਸਮੇਤ ਲਿਖਿਆ ਸ਼ਬਦ ‘ਕੈਨੇਡਾ’ ਸ਼ਬਦ ਦਿਖਾਉਂਦਾ ਹੋਇਆ। ਜਸਟਿਨ ਟਰੂਡੋ 20 ਨਵੰਬਰ ਤੋਂ ਆਪਣੀ ਪ੍ਰਧਾਨ ਮੰਤਰੀ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। -ਫੋਟੋ: ਵਿਸ਼ਾਲ ਕੁਮਾਰ

ਕੈਨੇਡਾ ਵਿਚ ਭਲਕੇ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ। ਜਸਟਿਨ ਟਰੂਡੋ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਘੱਟ ਗਿਣਤੀ ਸਰਕਾਰ ਦਾ ਗਠਨ ਕਰੇਗੀ, ਜਿਸ ਨਾਲ ਕਿਸੇ ਕਿਸਮ ਦਾ ਗੱਠਜੋੜ ਬਣਨ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਕੈਨੇਡਾ ਵਾਸੀਆਂ ਖ਼ਾਸ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਟਰੂਡੋ ਦੇ ਨਵੇਂ ਬਣ ਰਹੇ ਮੰਤਰੀ ਮੰਡਲ ’ਤੇ ਟਿਕੀਆਂ ਹੋਈਆਂ ਹਨ। ਪਿਛਲੀ ਲਿਬਰਲ ਸਰਕਾਰ ਵਿਚ 34 ਮੰਤਰੀ ਸਨ ਜਦਕਿ ਲਿਬਰਲ ਪਾਰਟੀ ਕੋਲ ਹਾਊਸ ਵਿਚ 184 ਮੈਂਬਰ ਸਨ। ਹੁਣ ਬਣ ਰਹੀ ਘੱਟ ਗਿਣਤੀ ਸਰਕਾਰ ਕੋਲ ਸਿਰਫ਼ 157 ਮੈਂਬਰ ਹਨ ਅਤੇ ਕੋਰਮ ਪੂਰਾ ਹੋਣ ਤੋਂ 13 ਮੈਂਬਰ ਘੱਟ ਹਨ। ਲੋਕ ਇਹ ਜਾਨਣ ਲਈ ਉਤਸੁਕ ਹਨ ਕਿ ਐਤਕੀਂ ਸਰਕਾਰ ਵਿਚ ਕਿੰਨੇ ਮੰਤਰੀ ਬਣਾਏ ਜਾਣਗੇ।
ਪਿਛਲੀ ਸਰਕਾਰ ਵਿਚ ਚਾਰ ਪੰਜਾਬੀ ਮੰਤਰੀ ਸਨ ਅਤੇ ਉਦੋਂ 16 ਪੰਜਾਬੀ ਲਿਬਰਲ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਪਾਰਲੀਮੈਂਟ ਹਾਊਸ ਵਿਚ ਪੁੱਜੇ ਸਨ। ਇਸ ਵਾਰ ਲਿਬਰਲ ਪਾਰਟੀ ਦੀ ਟਿਕਟ ’ਤੇ 13 ਪੰਜਾਬੀਆਂ ਨੇ ਜਿੱਤ ਦਰਜ ਕਰਵਾਈ ਹੈ। ਪੰਜਾਬੀਆਂ ਦੇ ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਵੀ ਚਾਰ ਪੰਜਾਬੀ ਮੰਤਰੀ ਪਦ ਹਾਸਲ ਕਰ ਲੈਣਗੇ। ਹਰਜੀਤ ਸਿੰਘ ਸੱਜਣ ਤੇ ਨਵਦੀਪ ਸਿੰਘ ਬੈਂਸ ਦਾ ਵਜ਼ਾਰਤ ਵਿਚ ਆਉਣਾ ਯਕੀਨੀ ਸਮਝਿਆ ਜਾ ਰਿਹਾ ਹੈ। ਬਰੈਂਪਟਨ ਵਿਚੋਂ ਵੀ ਇਕ ਮੰਤਰੀ ਚੁਣੇ ਜਾਣ ਦੇ ਚਰਚੇ ਹਨ ਕਿਉਂਕਿ ਪੰਜਾਬੀਆਂ ਨੇ ਬਰੈਂਪਟਨ ਦੀਆਂ ਪੰਜ ਦੀਆਂ ਪੰਜ ਸੀਟਾਂ ਜਿੱਤ ਕੇ ਲਿਬਰਲਾਂ ਦੀ ਝੋਲੀ ਪਾਈਆਂ ਹਨ।
20 ਨਵੰਬਰ ਨੂੰ ਸਭ ਤੋਂ ਪਹਿਲਾਂ ਕੈਨੇਡਾ ਦੇ ਨਵੇਂ ਹਾਊਸ ਲਈ ਕੈਨੇਡਾ ਦੇ ਗਵਰਨਰ ਜਨਰਲ ਜੂਲੀ ਪੇਯੇਟੇ ਦੀ ਅਗਵਾਈ ਹੇਠ ਸਪੀਕਰ ਦੀ ਚੋਣ ਗੁਪਤ ਪਰਚੀਆਂ ਨਾਲ ਹੋਵੇਗੀ। ਮਗਰੋਂ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੈਨੇਟ ਵਿਚ ਭਾਸ਼ਣ ਦੇਣਗੇ। ਇਸੇ ਦਿਨ ਉਹ ਨਵੀਂ ਕੈਬਨਿਟ ਦਾ ਗਠਨ ਕਰਨਗੇ।
ਭਾਸ਼ਣ ’ਤੇ ਹਾਊਸ ਦੇ ਮੈਂਬਰਾਂ ਵੱਲੋਂ ਹਫ਼ਤਾ ਭਰ ਬਹਿਸ ਕਰਵਾਈ ਜਾਵੇਗੀ। ਪੰਜ ਦਸੰਬਰ ਨੂੰ ਕੈਨੇਡਾ ਪਾਰਲੀਮੈਂਟ ਦਾ ਨਵਾਂ ਸੈਸ਼ਨ ਸ਼ੁਰੂ ਹੋਵੇਗਾ। ਨਵੀਂ ਬਣ ਰਹੀ ਘੱਟ ਗਿਣਤੀ ਸਰਕਾਰ ਮੁੱਦਿਆਂ ’ਤੇ ਆਧਾਰਤ ਹੋਵੇਗੀ, ਜਿਸ ਨੂੰ ਲੋਕ ਹਾਂ-ਪੱਖੀ ਨਜ਼ਰੀਏ ਨਾਲ ਲੋਕ ਹਿੱਤ ਵਿਚ ਵੇਖ ਰਹੇ ਹਨ।


Comments Off on ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.