ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ

Posted On November - 15 - 2019

ਅਜਿੰਕਿਆ ਰਹਾਣੇ

ਕੇ ਗੌਤਮ

ਨਵੀਂ ਦਿੱਲੀ, 14 ਨਵੰਬਰ
ਰਾਜਸਥਾਨ ਰਾਇਲਜ਼ ਨੇ ਵੀਰਵਾਰ ਨੂੰ ਆਈਪੀਐੱਲ ਦੀ ਖਿਡਾਰੀਆਂ ਦੀ ‘ਟਰਾਂਸਫਰ ਵਿੰਡੋ’ ਖ਼ਤਮ ਹੋਣ ਤੋਂ ਪਹਿਲਾਂ ਗੇਂਦਬਾਜ਼ੀ ਦੇ ਆਲਰਾਊਂਡਰ ਕੇ ਗੌਤਮ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਦੇਣ ’ਤੇ ਸਹਿਮਤੀ ਦਿੱਤੀ। ਰਾਇਲਜ਼ ਨੇ 2018 ਦੀ ਨਿਲਾਮੀ ’ਚ ਗੌਤਮ ਨੂੰ ਛੇ ਕਰੋੜ 20 ਲੱਖ ਰੁਪਏ ’ਚ ਲਿਆ ਸੀ। ਉਸ ਨੇ 2018 ’ਚ 15 ਜਦੋਂਕਿ 2019 ’ਚ ਸੱਤ ਮੈਚ ਖੇਡੇ।
ਗੌਤਮ ਲਈ 2019 ਦਾ ਸੈਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਜਿਸ ’ਚ ਉਹ ਸੱਤ ਮੈਚਾਂ ’ਚ ਸਿਰਫ਼ 18 ਦੌੜਾਂ ਬਣਾ ਸਕਿਆ ਜਦੋਂਕਿ ਉਸ ਨੂੰ ਸਿਰਫ਼ ਇਕ ਵਿਕਟ ਮਿਲਿਆ। ਇਸ 31 ਸਾਲਾ ਕ੍ਰਿਕਟਰ ਨੇ 2018 ਸੈਸ਼ਨ ’ਚ 15 ਮੈਚਾਂ ਵਿੱਚ 126 ਦੌੜਾਂ ਬਣਾਉਣ ਤੋਂ ਇਲਾਵਾ 11 ਵਿਕਟਾਂ ਲਈਆਂ ਸਨ। ਰਵੀਚੰਦਰਨ ਅਸ਼ਵਿਨ ਨੂੰ ਦਿੱਲੀ ਕੈਪੀਟਲਜ਼ ਨੂੰ ਸੌਂਪਣ ਤੋਂ ਬਾਅਦ ਪੰਜਾਬ ਦੀ ਟੀਮ ਨੂੰ ਸਪਿੰਨ ਬਦਲ ਦੀ ਭਾਲ ਸੀ।
ਕਿੰਗਜ਼ ਇਲੈਵਨ ਪੰਜਾਬ ਨੂੰ ਆਸ ਹੋਵੇਗੀ ਕਿ ਕਰਨਾਟਕ ਦਾ ਇਹ ਆਲਰਾਊਂਡਰ 2020 ਸੈਸ਼ਨ ’ਚ ਚੰਗਾ ਪ੍ਰਦਰਸ਼ਨ ਕਰਨ ’ਚ ਸਫ਼ਲ ਰਹੇਗਾ। ਇਸੇ ਤਰ੍ਹਾਂ ਰਾਜਸਥਾਨ ਰਾਇਲਜ਼ ਨੇ ਆਪਣੇ ਖਿਡਾਰ ਭਾਰਤੀ ਉਪ ਕਪਤਾਨ ਅਜਿੰਕਿਆ ਰਹਾਣੇ ਨੂੰ ਦਿੱਲੀ ਕੈਪੀਟਲਜ਼ ਨੂੰ ਦੇ ਕੇ ਬਦਲੇ ਵਿੱਚ ਲੈੱਗ ਸਪਿੰਨਰ ਮਯੰਕ ਮਾਰਕੰਡੇ ਅਤੇ ਗੇਂਦਬਾਜ਼ੀ ਦੇ ਆਲਰਾਊਂਡਰ ਰਾਹੁਲ ਤਿਵੇਤੀਆ ਨੂੰ ਲਿਆ ਹੈ। -ਪੀਟੀਆਈ


Comments Off on ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.