ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਕਸ਼ਮੀਰ ਵਿੱਚ ਭਾਰੀ ਬਰਫਬਾਰੀ ਕਾਰਨ ਚਾਰ ਮੌਤਾਂ

Posted On November - 8 - 2019

ਸ੍ਰੀਨਗਰ ਵਿਚ ਵੀਰਵਾਰ ਨੂੰ ਹੋਈ ਸਰਦ ਰੁੱਤ ਦੀ ਪਹਿਲੀ ਬਰਫ਼ਬਾਰੀ ਦੌਰਾਨ ਮੱਧਮ ਰਫ਼ਤਾਰ ਨਾਲ ਜਾਂਦੀਆਂ ਗੱਡੀਆਂ। -ਫੋਟੋ: ਪੀਟੀਆਈ

ਸ੍ਰੀਨਗਰ, 7 ਨਵੰਬਰ
ਕਸ਼ਮੀਰ ਵਾਦੀ ਵਿੱਚ ਰੁੱਤ ਦੀ ਪਹਿਲੀ ਭਾਰੀ ਬਰਫਬਾਰੀ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਭਾਰਤੀ ਫੌਜ ਦੇ ਦੋ ਕੁਲੀ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਮਨਜ਼ੂਰ ਅਹਿਮਦ ਅਤੇ ਇਸਹਾਕ ਖਾਨ ਵਜੋਂ ਹੋਈ ਹੈ। ਇਹ ਦੋਵੇਂ ਕੁਪਵਾੜਾ ਸੈਕਟਰ ਵਿੱਚ ਬਰਫ ਥੱਲੇ ਆ ਗਏ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਹਾਦਸੇ ਵਿੱਚ ਬਿਜਲੀ ਵਿਕਾਸ ਵਿਭਾਗ ਦਾ ਇੱਕ ਮੁਲਾਜ਼ਮ ਭਾਰੀ ਬਰਫਬਾਰੀ ਦੌਰਾਨ ਬੰਦ ਹੋਈ ਬਿਜਲੀ ਸਪਲਾਈ ਨੂੰ ਚਾਲੂ ਕਰਨ ਦੀ ਕੋਸ਼ਿਸ਼ ਦੌਰਾਨ ਮਾਰਿਆ ਗਿਆ। ਮਨਜ਼ੂਰ ਅਹਿਮਦ ਜੋ ਕਿ ਵਿਭਾਗ ਵਿਚ ਇੰਸਪੈਕਟਰ ਸੀ, ਖੰਭੇ ਤੋਂ ਡਿੱਗ ਗਿਆ ਅਤੇ ਥਾਂ ’ਤੇ ਹੀ ਮਾਰਿਆ ਗਿਆ। ਇਸ ਤੋਂ ਇਲਾਵਾ ਸ੍ਰੀਨਗਰ ਦੇ ਹੱਬਕ ਇਲਾਕੇ ਵਿੱਚ ਇੱਕ ਚਿਨਾਰ ਦੇ ਦਰੱਖ਼ਤ ਦਾ ਇੱਕ ਟਹਿਣਾ ਬਰਫ ਦੇ ਭਾਰ ਕਾਰਨ ਟੁੱਟ ਗਿਆ ਅਤੇ ਇਸ ਦੇ ਥੱਲੇ ਇੱਕ ਪੈਦਲ ਜਾ ਰਿਹਾ ਵਿਅਕਤੀ ਆ ਗਿਆ। ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਬਰਫਬਾਰੀ ਕਾਰਨ ਕੈਬ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਵੀਰਵਾਰ ਰਾਤ ਨੂੰ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਸ਼ੁੱਕਰਵਾਰ ਦਿਨ ਨੂੰ ਵੀ ਮੀਂਹ ਪਵੇਗਾ।

-ਪੀਟੀਆਈ

ਸਾਗਰੀ ਤੂਫਾਨ ਮਹਾਂ ਤੋਂ ਗੁਜਰਾਤ ਦਾ ਬਚਾਅ

ਅਹਿਮਦਾਬਾਦ: ਸਾਗਰੀ ਤੂਫਾਨ ਮਹਾਂ ਦੇ ਕਹਿਰ ਤੋਂ ਗੁਜਰਾਤ ਵਾਸੀ ਬਚ ਗਏ ਹਨ ਤੇ ਤੂਫਾਨ ਅਰਬ ਸਾਗਰ ਵਿੱਚ ਹੀ ਮੱਠਾ ਪੈ ਗਿਆ ਹੈ ਅਤੇ ਹੁਣ ਆਉਣ ਵਾਲੇ ਦੋ ਦਿਨ ’ਚ ਗੁਜਰਾਤ ਵਿਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਤੂਫਾਨ ਅਰਬ ਸਾਗਰ ਦੇ ਉੰਤੇ ਹੀ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਸਾਗਰ ਵਿੱਚ ਸਮਾ ਗਿਆ ਹੈ। ਇਸ ਕਰਕੇ ਦੱਖਣੀ ਗੁਜਰਾਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ।

-ਪੀਟੀਆਈ


Comments Off on ਕਸ਼ਮੀਰ ਵਿੱਚ ਭਾਰੀ ਬਰਫਬਾਰੀ ਕਾਰਨ ਚਾਰ ਮੌਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.