ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼

Posted On November - 22 - 2019

ਪਿੰਡ ਖਿਜ਼ਰਗੜ੍ਹ ਦੇ ਵਸਨੀਕ ਐੱਸਐੱਮਓ ਅੱਗੇ ਆਪਣਾ ਪੱਖ ਰੱਖਦੇ ਹੋਏ।

ਕਰਮਜੀਤ ਸਿੰਘ ਚਿੱਲਾ
ਬਨੂੜ, 21 ਨਵੰਬਰ
ਖਿਜ਼ਰਗੜ੍ਹ (ਕਨੌੜ) ਤੇ ਇਸ ਖੇਤਰ ਦੇ ਪੋਲਟਰੀ ਫ਼ਾਰਮਾਂ ਕਾਰਨ ਮੱਖੀਆਂ ਦੀ ਭਰਮਾਰ ਕਾਰਨ ਲੋਕਾਂ ਵੱਲੋਂ ਪ੍ਰਗਟਾਏ ਜਾ ਰਹੇ ਰੋਸ ਮਗਰੋਂ ਹਰਕਤ ਵਿੱਚ ਆਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੋਲਟਰੀ ਫ਼ਾਰਮਾਂ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਸਾਂਝੀ ਮੀਟਿੰਗ ਕੀਤੀ।
ਡੇਰਾਬਸੀ ਵਿਚ ਐੱਸਐੱਮਓ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਹੋਈ ਇਸ ਇਕੱਤਰਤਾ ਵਿੱਚ ਬਨੂੜ ਖੇਤਰ ਦੇ ਪਿੰਡਾਂ ਵਿੱਚ ਪੈਂਦੇ ਪੋਲਟਰੀ ਫ਼ਾਰਮਾਂ ਦੇ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਪੋਲਟਰੀ ਫ਼ਾਰਮਾਂ ਦੇ ਕੀਤੇ ਗਏ ਨਿਰੀਖ਼ਣ ਮਗਰੋਂ ਪਾਈਆਂ ਗਈਆਂ ਘਾਟਾਂ ਬਾਰੇ ਐੱਸਐੱਮਓ ਨੂੰ ਜਾਣੂ ਕਰਾਇਆ ਗਿਆ। ਰਿਪੋਰਟ ਵਿੱਚ ਇੱਕ ਪੋਲਟਰੀ ਫ਼ਾਰਮ ਵਿੱਚ ਗੰਦਗੀ, ਜਾਲੀਆਂ ਟੁੱਟੀਆਂ ਹੋਣ, ਅਵਾਰਾ ਕੁੱਤਿਆਂ ਦੇ ਦਾਖਲੇ, ਫ਼ੀਡ ਸਟੋਰ ਦੀਆਂ ਘਾਟਾਂ ਅਤੇ ਮੱਖੀਆਂ ਦੀ ਭਰਮਾਰ ਪਾਈ ਗਈ। ਮਾਡਰਨ ਪੋਲਟਰੀ ਫ਼ਾਰਮ ਵਿੱਚ ਬਹੁਤਾ ਕੁੱਝ ਦਰੁਸਤ ਪਾਇਆ ਗਿਆ ਤੇ ਪੋਲਟਰੀ ਫ਼ਾਰਮਾਂ ਦੇ ਪ੍ਰਬੰਧਕਾਂ ਨੂੰ ਸਾਰਾ ਕੁੱਝ ਠੀਕ ਕਰਨ ਲਈ ਕਿਹਾ ਗਿਆ। ਐੱਸਐੱਮਓ ਨੇ ਇਸ ਮੌਕੇ ਪਿੰਡ ਵਾਸੀਆਂ ਦੀਆਂ ਮੰਗਾਂ ਸੁਣੀਆਂ। ਉਨ੍ਹਾਂ ਪਿੰਡ ਦੇ ਪੰਚ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਤੇ ਆਧਾਰਿਤ ਕਮੇਟੀ ਦੀ ਸਥਾਪਨਾ ਕਰਦਿਆਂ ਕਮੇਟੀ ਨੂੰ ਪੋਲਟਰੀ ਫ਼ਾਰਮਾਂ ਦੀਆਂ ਘਾਟਾਂ ਸਬੰਧੀ ਹਰ ਹਫ਼ਤੇ ਸਿਹਤ ਵਿਭਾਗ ਨੂੰ ਜਾਣੂ ਕਰਾਉਣ ਲਈ ਆਖਿਆ। ਉਨ੍ਹਾਂ ਪੋਲਟਰੀ ਫ਼ਾਰਮਾਂ ਦੇ ਮਾਲਕਾਂ ਨੂੰ ਸਬੰਧਿਤ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ।


Comments Off on ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.