ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਆਸਟਰੇਲੀਆ ਦਾ ਸੁਫ਼ਨਾ ਤੋੜ ਫਰਾਂਸ ਨੇ ਜਿੱਤਿਆ ਫੈੱਡ ਕੱਪ

Posted On November - 11 - 2019

ਪਰਥ, 10 ਨਵੰਬਰ

ਆਸਟਰੇਲੀਆ ਖ਼ਿਲਾਫ਼ ਡਬਲਜ਼ ਮੈਚ ਜਿੱਤਣ ਮਗਰੋਂ ਕੈਰੋਲਾਈਨ ਗਾਰਸੀਆ ਆਪਣੀ ਜੋੜੀਦਾਰ ਕ੍ਰਿਸਟੀਨਾ ਮਲਾਦਨੋਵਿਚ ਨਾਲ ਖ਼ੁਸ਼ੀ ਸਾਂਝੀ ਕਰਦੀ ਹੋਈ। -ਫੋਟੋ: ਪੀਟੀਆਈ

ਕ੍ਰਿਸਟੀਨਾ ਮਲਾਦੈਨੋਵਿਚ ਅਤੇ ਕੈਰੋਲਾਈਨ ਗਾਰਸੀਆ ਦੀ ਫਰਾਂਸੀਸੀ ਜੋੜੀ ਨੇ ਅੱਜ ਇੱਥੇ ਫ਼ੈਸਲਾਕੁਨ ਡਬਲਜ਼ ਮੁਕਾਬਲੇ ਵਿੱਚ ਆਸਟਰੇਲੀਆ ਦਾ ਸੁਫ਼ਨਾ ਤੋੜ ਦਿੱਤਾ ਅਤੇ ਉਸ ਨੂੰ 3-2 ਨਾਲ ਹਰਾਉਂਦਿਆਂ ਸਾਲ 2003 ਮਗਰੋਂ ਫਰਾਂਸ ਦੀ ਝੋਲੀ ਪਹਿਲਾ ਫੈੱਡ ਕੱਪ ਖ਼ਿਤਾਬ ਪਾਇਆ। ਮੌਜੂਦਾ ਖ਼ਾਕੇ ਤਹਿਤ ਖੇਡਿਆ ਜਾ ਰਿਹਾ ਆਖ਼ਰੀ ਟੂਰਨਾਮੈਂਟ ਘਰੇਲੂ ਟੀਮ ਲਈ ਚੰਗਾ ਨਹੀਂ ਰਿਹਾ, ਜੋ 45 ਸਾਲਾਂ ਵਿਚ ਪਹਿਲਾ ਖ਼ਿਤਾਬ ਜਿੱਤਣ ਵਿਚ ਅਸਫਲ ਰਹੀ।
ਫਰਾਂਸੀਸੀ ਖਿਡਾਰਨਾਂ ਨੇ ਐਸ਼ਲੇ ਬਾਰਟੀ ਅਤੇ ਸਮੰਤਾ ਸਟੋਸਰ ਦੀ ਮੇਜ਼ਬਾਨ ਜੋੜੀ ਨੂੰ 6-4 6-3 ਨਾਲ ਸ਼ਿਕਸਤ ਦਿੱਤੀ। ਇਹ ਫਰਾਂਸ ਦਾ ਉਂਜ ਤੀਜਾ ਅਤੇ 16 ਸਾਲ ਪਹਿਲਾਂ ਅਮਰੀਕਾ ਨੂੰ ਹਰਾਉਣ ਮਗਰੋਂ ਪਹਿਲਾ ਖ਼ਿਤਾਬ ਹੈ। ਇਸ ਦੇ ਨਾਲ ਹੀ ਆਸਟਰੇਲੀਆਈ ਟੀਮ ਪਿਛਲੇ ਨੌਂ ਫੈੱਡ ਕੱਪ ਫਾਈਨਲਾਂ ਦੌਰਾਨ ਇੱਕ ਵੀ ਜਿੱਤ ਹਾਸਲ ਨਹੀਂ ਕਰ ਸਕੀ। ਅਗਲੇ ਸਾਲ ਫੈੱਡ ਕੱਪ ਦੌਰਾਨ 12 ਦੇਸ਼ ਬੁਡਾਪੇਸਟ ਵਿਚ ਛੇ ਰੋਜ਼ਾ ਟੂਰਨਾਮੈਂਟ ’ਚ ਹਿੱਸਾ ਲੈਣਗੇ, ਜਿਸ ਨਾਲ ਘਰੇਲੂ ਮੁਕਾਬਲੇ ਖ਼ਤਮ ਹੋ ਜਾਣਗੇ।
ਫਰੈਂਚ ਓਪਨ-2016 ਡਬਲਜ਼ ਦਾ ਖ਼ਿਤਾਬ ਜੇਤੂ ਮਲਾਦਨੋਵਿਚ ਅਤੇ ਗਾਰਸੀਆ ਦੀ ਜੋੜੀ ਨੇ ਪਹਿਲੇ ਸੈੱਟ ਵਿੱਚ ਪੱਛੜਣ ਮਗਰੋਂ ਸਟੋਸਰ ਦੀ ਕਮਜ਼ੋਰੀ ਦੀ ਫ਼ਾਇਦਾ ਉਠਾਇਆ, ਜਿਸ ਨੇ ਕਈ ਗ਼ਲਤੀਆਂ ਕੀਤੀਆਂ। ਇਸ ਤੋਂ ਪਹਿਲਾਂ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਾਰਟੀ ਨੇ ਸਿੰਗਲਜ਼ ਵਿੱਚ ਮਲਾਦਨੋਵਿਚ ਨੂੰ ਸ਼ਿਕਸਤ ਦਿੱਤੀ ਸੀ, ਪਰ ਫਰਾਂਸੀਸੀ ਜੋੜੀ ਨੇ ਟੀਮ ਮੁਕਾਬਲੇ ਦੌਰਾਨ ਇਸ ਦਾ ਮੋੜਵਾਂ ਜਵਾਬ ਦਿੱਤਾ।
ਫਰਾਂਸ ਦੇ ਕਪਤਾਨ ਜੁਲੀਅਨ ਬੈਨੇਟਿਊ ਨੇ ਕਿਹਾ, ‘‘ਮੈਨੂੰ ਮੇਰੀਆਂ ਖਿਡਾਰਨਾਂ ਅਤੇ ਮੇਰੀ ਟੀਮ ’ਤੇ ਮਾਣ ਹੈ। ਉਹ ਜਿੱਤ ਦੇ ਹੱਕਦਾਰ ਸਨ ਕਿਉਂਕਿ ਲੰਮੇ ਸਮੇਂ ਮਗਰੋਂ ਉਹ ਖ਼ਿਤਾਬ ਲਈ ਭਿੜੇ ਸਨ।’’ -ਏਐੱਫਪੀ


Comments Off on ਆਸਟਰੇਲੀਆ ਦਾ ਸੁਫ਼ਨਾ ਤੋੜ ਫਰਾਂਸ ਨੇ ਜਿੱਤਿਆ ਫੈੱਡ ਕੱਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.