ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਆਇਵਰੀ ਕੋਸਟ ਨੇ ਨਾਇਜੀਰੀਆ ਖ਼ਿਲਾਫ਼ ਉਲਟ-ਫੇਰ ਕੀਤਾ

Posted On November - 11 - 2019

ਜੋਹਾਨੈੱਸਬਰਗ, 10 ਨਵੰਬਰ
ਸਿਲਾਸ ਜਨਾਕਾ ਦੇ ਪੈਨਲਟੀ ਤੋਂ ਦਾਗ਼ੇ ਗੋਲ ਦੀ ਬਦੌਲਤ ਆਇਵਰੀ ਕੋਸਟ ਨੇ 2020 ਟੋਕੀਓ ਓਲੰਪਿਕ ਖੇਡਾਂ ਲਈ ਫੁਟਬਾਲ ਕੁਆਲੀਫਾਈਂਗ ਟੂਰਨਾਮੈਂਟ ਦੇ ਗਰੁੱਪ ‘ਬੀ’ ਦੇ ਸ਼ੁਰੂਆਤੀ ਮੈਚ ਵਿੱਚ ਨਾਇਜੀਰੀਆ ਨੂੰ 1-0 ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ, ਦੱਖਣੀ ਅਫਰੀਕਾ ਨੇ ਇੱਕ ਹੋਰ ਮੁਕਾਬਲੇ ਵਿੱਚ ਜਾਂਬੀਆ ਨਾਲ ਗੋਲ ਰਹਿਤ ਡਰਾਅ ਖੇਡਿਆ। ਜਨਾਕਾ ਨੇ ਓਲਿਸਾ ਐਨਡਾ ਦੇ ਫਾਊਲ ਕਾਰਨ ਮਿਲੀ ਪੈਨਲਟੀ ਦਾ ਪੂਰਾ ਫ਼ਾਇਦਾ ਚੁੱਕਿਆ ਅਤੇ ਗੋਲ ਕਰਕੇ ਆਪਣੀ ਆਇਵਰੀ ਕੋਸਟ ਟੀਮ ਨੂੰ ਜਿੱਤ ਦਿਵਾਈ।
ਬੀਤੇ ਦਿਨੀਂ ਮੇਜ਼ਬਾਨ ਮਿਸਰ ਨੇ ਗਰੁੱਪ ਦੇ ਮੈਚਾਂ ਵਿੱਚ ਮਾਲੀ ਨੂੰ 1-0 ਨਾਲ ਸ਼ਿਕਸਤ ਦਿੱਤੀ ਸੀ, ਜਦਕਿ ਘਾਨਾ ਨੇ ਇੱਕ ਗੋਲ ਨਾ ਪੱਛੜਣ ਮਗਰੋਂ ਵਾਪਸੀ ਕਰਦਿਆਂ ਕੈਮਰੂਨ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ ਸੀ। ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਅਤੇ ਤੀਜੇ ਸਥਾਨ ਦੇ ਪਲੇਅ-ਆਫ ਦੀ ਜੇਤੂ ਟੀਮ 16 ਦੇਸ਼ਾਂ ਦੇ ਟੋਕੀਓ ਓਲੰਪਿਕ ਫੁਟਬਾਲ ਟੂਰਨਾਮੈਂਟ ਵਿੱਚ ਅਫਰੀਕਾ ਦੀ ਨੁਮਾਇੰਦਗੀ ਕਰੇਗੀ। ਨਾਇਜੀਰੀਆ ਪਿਛਲੇ ਟੂਰਨਾਮੈਂਟਾਂ ਵਿੱਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤ ਚੁੱਕਿਆ ਹੈ, ਜਦੋਂਕਿ ਕੈਮਰੂਨ ਅਤੇ ਘਾਨਾ ਕ੍ਰਮਵਾਰ ਸੋਨੇ ਅਤੇ ਕਾਂਸੀ ਦਾ ਤਗ਼ਮਾ ਹਾਸਲ ਕਰ ਚੁੱਕੇ ਹਨ। -ਏਐੱਫਪੀ


Comments Off on ਆਇਵਰੀ ਕੋਸਟ ਨੇ ਨਾਇਜੀਰੀਆ ਖ਼ਿਲਾਫ਼ ਉਲਟ-ਫੇਰ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.