ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਅਟਵਾਲ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਨਿਯੁਕਤ

Posted On November - 11 - 2019

ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਨਵੇਂ ਪ੍ਰਧਾਨ ਕੁਲਤਾਰਨ ਅਟਵਾਲ ਤੇ ਹੋਰ ਅਹੁਦੇਦਾਰ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੀ ਸਾਲਾਨਾ ਚੋਣ ਦੌਰਾਨ ਕੁਲਤਾਰਨ ਸਿੰਘ ਅਠਵਾਲ ਨੇ ਐੱਨਪੀ. ਵੀਲੂ ਨੂੰ ਹਰਾ ਕੇ ਇਹ ਵਕਾਰੀ ਚੋਣ ਜਿੱਤ ਲਈ, ਇਸਦੇ ਨਾਲ ਹੀ ਪੱਛਮੀ ਉੱਤਰੀ ਤੇ ਦੱਖਣੀ ਜ਼ੋਨਾਂ ਦੇ ਮੀਤ ਪ੍ਰਧਾਨ ਵੀ ਚੁਣੇ ਗਏ। ਸ੍ਰੀ ਕੁਲਤਾਰਨ ਸਿੰਘ ਅਠਵਾਲ ਨੂੰ 122 ਵੋਟਾਂ ਮਿਲੀਆਂ ਤੇ ਐੱਨਪੀ ਵੀਲੂ ਨੂੰ 36 ਵੋਟਾਂ ਮਿਲੀਆਂ। ਪੀ ਗੋਪਾਲ ਨਾਇਡੂ ਨੂੰ ਮਾਤਰ 13 ਵੋਟਾਂ ਹੀ ਮਿਲੀਆਂ। ਪੱਛਮੀ ਜ਼ੋਨ ਦੇ ਮੀਤ ਪ੍ਰਧਾਨ ਵਜੋਂ ਵਿਜੈ ਕਾਲਰਾ ਨੂੰ 157 ਤੇ ਪਰਵਿੰਦਰ ਸਿੰਘ ਭਾਟੀਆ ਨੂੰ 15 ਵੋਟਾਂ ਮਿਲੀਆਂ।
ਉੱਤਰੀ ਜ਼ੋਨ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬਾਜਵਾ ਤੇ ਪੂਰਬੀ ਜ਼ੋਨ ਦੇ ਮੀਤ ਪ੍ਰਧਾਨ ਰਬੀ ਨਰਾਇਣ ਸਤਾਪਤੀ ਨਿਰਵਿਰੋਧ ਚੁਣੇ ਗਏ। ਸ੍ਰੀ ਕੁਲਤਾਰਨ ਸਿੰਘ ਅਠਵਾਲ ਨੇ ਕਿਹਾ ਕਿ ਸੰਸਥਾ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹਰ ਮੁੱਦੇ ਉਪਰ ਸੰਘਰਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਨਾਲ 95 ਲੱਖ ਟਰੱਕ, 40 ਲੱਖ ਬੱਸਾਂ ਸਮੇਤ ਟੈਕਸੀਆਂ, ਟੈਂਪੂ ਤੇ ਚਾਰ ਪਹੀਆ ਹੋਰ ਗੱਡੀਆਂ ਜੁੜੀਆਂ ਹੋਈਆਂ ਹਨ ਤੇ ਇਹ ਦੇਸ਼ ਦੇ ਟਰਾਂਸਪੋਟਰਾਂ ਦੀ ਸਾਂਝੀ ਵੱਡੀ ਸੰਸਥਾ ਹੈ।


Comments Off on ਅਟਵਾਲ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਨਿਯੁਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.