ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

500 ਅਤਿਵਾਦੀ ਕਸ਼ਮੀਰ ’ਚ ਦਾਖਲ ਹੋਣ ਦੀ ਉਡੀਕ ’ਚ: ਉੱਤਰੀ ਕਮਾਂਡ ਮੁਖੀ

Posted On October - 12 - 2019

ਭੱਦਰਵਾਹ/ਜੰਮੂ, 11 ਅਕਤੂਬਰ
ਭਾਰਤੀ ਫ਼ੌਜ ਦੇ ਇਕ ਉੱਚ ਅਧਿਕਾਰੀ ਨੇ ਅੱਜ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਵੱਖ-ਵੱਖ ਟਰੇਨਿੰਗ ਕੈਂਪਾਂ ’ਚ ਰਹਿੰਦੇ ਕਰੀਬ 500 ਅਤਿਵਾਦੀ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਦੇ ਮੌਕੇ ਦੀ ਉਡੀਕ ’ਚ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਮਦਦ ਨਾਲ ਕਰੀਬ 200 ਤੋਂ 300 ਅਤਿਵਾਦੀ ਜੰਮੂ-ਕਸ਼ਮੀਰ ’ਚ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅਤਿਵਾਦੀਆਂ ਦੀ ਇਹ ਗਿਣਤੀ ਉਨ੍ਹਾਂ ਦੇ ਟਰੇਨਿੰਗ ਸ਼ਡਿਊਲ ਮੁਤਾਬਕ ਬਦਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਜੋ ਵੀ ਹੋਵੇ, ਉਹ ਉਨ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਖ਼ਤਮ ਕਰ ਕੇ ਇਸ ਖਿੱਤੇ ਵਿੱਚ ਸ਼ਾਂਤੀ ਕਾਇਮ ਕਰਨ ਦੇ ਸਮਰੱਥ ਹਨ। ਉੱਤਰੀ ਕਮਾਂਡ ਦੇ ਮੁਖੀ ਨੇ ਕਿਹਾ, ‘‘ਉਨ੍ਹਾਂ ਦੀ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਕਾਇਮ ਰਹੇ, ਪਰ ਪਾਕਿਸਤਾਨ ਹਮੇਸ਼ਾਂ ਇੱਥੋਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਅੱਜ ਵੀ ਪਾਕਿਸਤਾਨ ’ਚ ਹੀ ਉਸ ਦੇ ਸੁਰੱਖਿਆ ਬਲਾਂ ਤੇ ਏਜੰਸੀਆਂ ਵੱਲੋਂ ਅਤਿਵਾਦੀ ਢਾਂਚਾ ਚਲਾਇਆ ਜਾ ਰਿਹਾ ਹੈ। ਇਸ ਢਾਂਚੇ ਵਿੱਚ ਭਾਰਤ ’ਚ ਘੁਸਪੈਠ ਕਰਵਾਉਣ ਲਈ ਅਤਿਵਾਦੀਆਂ ਨੂੰ ਟਰੇਨਿੰਗ ਦੇਣਾ ਵੀ ਸ਼ਾਮਲ ਹੈ।’’ ਉਨ੍ਹਾਂ ਕਿਹਾ ਕਿ ਹਥਿਆਰਬੰਦ ਅਤਿਵਾਦੀਆਂ ਨੂੰ ਡਰੋਨ ਮੁਹੱਈਆ ਕਰਵਾਉਣਾ ਵੀ ਪਾਕਿਸਤਾਨੀ ਦੀ ਨਵੀਂ ਚਾਲ ਹੈ। -ਪੀਟੀਆਈ

ਪਾਕਿ ਅਤਿਵਾਦੀ ਗੁੱਟਾਂ ’ਚ ਬੱਚਿਆਂ ਨੂੰ ਕਰਦੈ ਭਰਤੀ: ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਜੰਮੂ ਕਸ਼ਮੀਰ ’ਚ ਰਹਿਣ ਵਾਲੇ ਬੱਚਿਆਂ ਬਾਰੇ ‘ਫ਼ਰਜ਼ੀ ਗੱਲਾਂ ਪੇਸ਼’ ਕਰਨ ’ਤੇ ਪਾਕਿਸਤਾਨ ਉਪਰ ਵਰ੍ਹਦਿਆਂ ਕਿਹਾ ਹੈ ਕਿ ਪਾਕਿਸਤਾਨ ਸਕੂਲ ਜਾਂਦੇ ਬੱਚਿਆਂ ’ਚ ਹਿੰਸਕ ਕੱਟੜਵਾਦੀ ਵਿਚਾਰਧਾਰਾ ਪੈਦਾ ਕਰਕੇ ਉਨ੍ਹਾਂ ਨੂੰ ਭੜਕਾਉਂਦਾ ਹੈ ਅਤੇ ਅਤਿਵਾਦੀ ਗੁੱਟਾਂ ’ਚ ਭਰਤੀ ਕਰਦਾ ਹੈ। ‘ਬਾਲ ਹੱਕਾਂ ਦੀ ਤਰੱਕੀ ਅਤੇ ਉਨ੍ਹਾਂ ਦੀ ਸੁਰੱਖਿਆ’ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਜੀ ਕਮੇਟੀ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਪ੍ਰਥਮ ਸਕੱਤਰ ਪਲੋਮੀ ਤ੍ਰਿਪਾਠੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਇਕ ਵਫ਼ਦ ਨੇ ਫ਼ਰਜ਼ੀ ਕਹਾਣੀ ਪੇਸ਼ ਕਰਕੇ ਅਤੇ ‘ਸਾਡੇ ਮੁਲਕ ਦੇ ਅੰਦਰੂਨੀ ਮਾਮਲਿਆਂ ਦੀ ਗਲਤ ਬਿਆਨੀ ਕਰਕੇ’ ਕਮੇਟੀ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ’ਚ ਸਫ਼ੀਰ ਮਲੀਹਾ ਲੋਧੀ ਵੱਲੋਂ ਕਮੇਟੀ ’ਚ ਕੀਤੀ ਗਈ ਟਿੱਪਣੀ ਦਾ ਜਵਾਬ ਦੇ ਰਹੇ ਸਨ ਜਿਸ ’ਚ ਉਨ੍ਹਾਂ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਉਠਾਇਆ ਸੀ ਅਤੇ ਧਾਰਾ 370 ਹਟਾਉਣ ਮਗਰੋਂ ਸੂਬੇ ’ਚ ਬੱਚਿਆਂ ਦੀ ਹਾਲਤ ਬਾਰੇ ਜ਼ਿਕਰ ਕੀਤਾ ਸੀ। ਪਾਕਿਸਤਾਨ ’ਤੇ ਵਰ੍ਹਦਿਆਂ ਤ੍ਰਿਪਾਠੀ ਨੇ ਕਿਹਾ,‘‘ਇਹ ਅਜਿਹਾ ਮੁਲਕ ਹੈ ਜਿਥੇ ਬੱਚਿਆਂ ਦਾ ਨਾ ਸਿਰਫ਼ ਭਵਿੱਖ ਖੋਹ ਲਿਆ ਜਾਂਦਾ ਹੈ ਸਗੋਂ ਸਰਹੱਦ ’ਤੇ ਉਨ੍ਹਾਂ ਦੀ ਜਾਨ ਜੋਖ਼ਮ ’ਚ ਪਾ ਦਿੱਤੀ ਜਾਂਦੀ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਮਾਸੂਮ ਬੱਚਿਆਂ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਹੱਕਾਂ ਦੀ ਉਲੰਘਣਾ ਨਹੀਂ ਹੈ ਤਾਂ ਇਹ ਹੋਰ ਕੀ ਹੈ। -ਪੀਟੀਆਈ


Comments Off on 500 ਅਤਿਵਾਦੀ ਕਸ਼ਮੀਰ ’ਚ ਦਾਖਲ ਹੋਣ ਦੀ ਉਡੀਕ ’ਚ: ਉੱਤਰੀ ਕਮਾਂਡ ਮੁਖੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.