ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ

Posted On October - 18 - 2019

ਪਾਲ ਸਿੰਘ ਨੌਲੀ
ਜਲੰਧਰ, 17 ਅਕਤੂਬਰ
ਪੰਜਾਬ ਲੋਕਤੰਤਰਿਕ ਗੱਠਜੋੜ (ਪੀਡੀਏ) ਜ਼ਿਮਨੀ ਚੋਣਾਂ ਵਿੱਚ ਅਜਿਹਾ ਖਿੱਲਰਨਾ ਸ਼ੁਰੂ ਹੋਇਆ ਕਿ ਚੋਣ ਪ੍ਰਚਾਰ ਭਖ਼ਣ ਤੱਕ ਇਹ ਖੱਖੜੀਆਂ-ਕਰੇਲੇ ਹੋ ਗਿਆ। ਪੀਡੀਏ ਵਿਚਲੀਆਂ 6 ਪਾਰਟੀਆਂ ਵਿੱਚੋਂ ਲੋਕ ਇਨਸਾਫ਼ ਪਾਰਟੀ ਨੇ ਪਹਿਲਾਂ ਹੀ ਫਗਵਾੜਾ ਤੋਂ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਲੀਕ ਖਿੱਚ ਦਿੱਤੀ ਸੀ। ਗੱਠਜੋੜ ਦੀਆਂ ਦੋ ਹੋਰ ਪਾਰਟੀਆਂ ਬਸਪਾ ਅਤੇ ਆਰਐੱਮਪੀਆਈ ਨੇ ਹੁਣ ਮੁਕੇਰੀਆ ਤੋਂ ‘ਆਪ’ ਦੇ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਪੀਡੀਏ ਦੀ ਅੰਦਰੂਨੀ ਸਿਆਸਤ ਵਿੱਚ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਕਾਰਨ ਇਸ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਪੈ ਗਏ ਹਨ। ਲੋਕ ਸਭਾ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਬੜੀ ਮੁਸ਼ਕਿਲ ਨਾਲ ਬਣਿਆ ਪੀਡੀਏ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਖਿੱਲਰਨਾ ਸ਼ੁਰੂ ਹੋ ਗਿਆ ਸੀ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਾਰਟੀ ਦੇ ਫੈਸਲੇ ਅਨੁਸਾਰ ਮੁਕੇਰੀਆ ਤੋਂ ‘ਆਪ’ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਹਮਾਇਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਵੀ ‘ਆਪ’ ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਮੰਗਤ ਰਾਮ ਪਾਂਸਲਾ ਅਤੇ ਕਾਮਰੇਡ ਹਰਕੰਵਲ ਸਿੰਘ ਦੀ ਜਲੰਧਰ ਹੋਈ ਮੀਟਿੰਗ ਦੌਰਾਨ ਮੁਕੇਰੀਆ ਅਤੇ ਜਲਾਲਾਬਾਦ ਬਾਰੇ ਸਹਿਮਤੀ ਬਣੀ ਕਿ ਇਥੋਂ ‘ਆਪ’ ਦੀ ਹਮਾਇਤ ਕੀਤੀ ਜਾਵੇਗੀ। ‘ਆਪ’ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਬਣਾਈ ਸੀ। ‘ਆਪ’ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਲਿਖਤੀ ਸ਼ਿਕਾਇਤ ਵੀ ਕੀਤੀ ਹੋਈ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਮੈਂਬਰੀ ਰੱਦ ਕੀਤੀ ਜਾਵੇ। ਇਸ ਬਾਰੇ ਫੈਸਲਾ ਅਜੇ ਸਪੀਕਰ ਕੋਲ ਵਿਚਾਰ ਅਧੀਨ ਪਿਆ ਹੈ। ਬਜਟ ਸੈਸ਼ਨ ਦੌਰਾਨ ਵੀ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿੱਚ ਨਹੀਂ ਸੀ ਗਏ। ਬਸਪਾ ਤੇ ਲੋਕ ਇਨਸਾਫ਼ ਪਾਰਟੀ ਵਿੱਚ ਫਗਵਾੜਾ ਸੀਟ ਨੂੰ ਲੈ ਕੇ ਰੇੜਕਾ ਪਿਆ ਹੋਇਆ ਸੀ। ਬਸਪਾ ਨੇ ਇੱਥੋਂ ਠੇਕੇਦਾਰ ਭਗਵਾਨ ਦਾਸ ਨੂੰ ਅਤੇ ਲੋਕ ਇਨਸਾਫ਼ ਪਾਰਟੀ ਨੇ ਬਸਪਾ ਛੱਡ ਕੇ ਗਏ ਜਰਨੈਲ ਨੰਗਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦਾਖਾ ਵਿੱਚ ਵੀ ਬਸਪਾ ਨੇ ਆਪਣਾ ਉਮੀਦਵਾਰ ਦੇਵ ਸਰਾਭਾ ਨੂੰ ਆਜ਼ਾਦ ਤੌਰ ’ਤੇ ਖੜ੍ਹਾ ਕੀਤਾ ਹੋਇਆ ਹੈ ਤਾਂ ਜੋ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ’ਤੇ ਦਬਾਅ ਬਣਾਇਆ ਜਾ ਸਕੇ।


Comments Off on ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.