ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਜ਼ਮੀਨ ਧਸਣ ਕਾਰਨ ਸੜਕ ਵਿੱਚ ਡੂੰਘਾ ਖੱਡਾ ਬਣਿਆ

Posted On October - 9 - 2019

ਮੁਹਾਲੀ ਦੇ ਫੇਜ਼-3ਬੀ1 ਦੀ ਸੜਕ ’ਤੇ ਬਣਿਆ ਡੂੰਘਾ ਖੱਡਾ। -ਫੋਟੋ: ਸੋਢੀ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਅਕਤੂਬਰ
ਇੱਥੋਂ ਦੇ ਫੇਜ਼-3ਬੀ1 ਅਤੇ ਫੇਜ਼-7 ਨੂੰ ਵੰਡਣ ਵਾਲੀ ਮੁੱਖ ਸੜਕ ਅਤੇ ਰਿਹਾਇਸ਼ੀ ਖੇਤਰ ਫੇਜ਼-3ਬੀ1 ਵਾਲੇ ਪਾਸੇ ਸੜਕ ਦੇ ਨਾਲ ਬਣਾਈ ਗਈ ਸਲਿਪ ਰੋਡ ਦੀ ਜ਼ਮੀਨ ਧਸਣ ਕਾਰਨ ਰਸਤੇ ਵਿੱਚ ਡੂੰਘਾ ਖੱਡਾ ਬਣ ਗਿਆ ਹੈ। ਪਿਛਲੇ ਦਿਨੀਂ ਇਸ ਖੱਡੇ ਵਿੱਚ ਡਿੱਗ ਕੇ ਇਕ ਕਾਰ ਨੁਕਸਾਨੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿੱਚ ਸਮੁੱਚੇ ਸ਼ਹਿਰ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ ਅੰਦਰ ਗਰਾਊਂਡ ਤਾਰਾਂ ਪਾਉਣ ਲਈ ਪੂਰੇ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥ ਪੁੱਟੇ ਗਏ ਹਨ। ਇੱਥੋਂ ਦੇ ਸੈਕਟਰ-69, ਫੇਜ਼-7, ਫੇਜ਼-5, ਸ਼ਾਹੀਮਾਜਰਾ ਮਾਰਕੀਟ ਸਮੇਤ ਹੋਰਨਾਂ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-3ਬੀ1 ਵਿੱਚ ਜ਼ਮੀਨ ਧਸਣ ਕਾਰਨ ਪਾਈਪਲਾਈਨ ਨੁਕਸਾਨੀ ਗਈ ਹੈ ਅਤੇ ਸੜਕ ਵਿੱਚ ਡੂੰਘੇ ਖੱਡੇ ਪੈ ਗਏ ਹਨ। ਉੱਥੇ ਨੇੜੇ ਹੀ ਬਿਜਲੀ ਟਰਾਂਸਫ਼ਰਮਰ ਦੇ ਇਕ ਖੰਭੇ ਦੇ ਨੇੜਲੀ ਜ਼ਮੀਨ ਵੀ ਧਸਣੀ ਸ਼ੁਰੂ ਹੋ ਗਈ ਹੈ। ਜਿਸ ਥਾਂ ’ਤੇ ਖੰਭਾ ਲਗਾਇਆ ਗਿਆ ਹੈ ਉੱਥੇ ਹੇਠਾਂ ਤੋਂ ਮਿੱਟੀ ਪੂਰੀ ਤਰ੍ਹਾਂ ਧੱਸ ਚੁਕੀ ਹੈ।
ਸਥਾਨਕ ਵਸਨੀਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਥਾਂ ’ਤੇ ਪਾਵਰਕੌਮ ਵੱਲੋਂ ਟਰਾਂਸਫ਼ਾਰਮਰ ਲਗਾਉਣ ਲਈ ਖੱਡਾ ਪੁੱਟਿਆ ਗਿਆ ਸੀ, ਹੁਣ ਉੱਥੇ ਜ਼ਮੀਨ ਧਸਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਧਸੀ ਹੋਈ ਜ਼ਮੀਨ ਨੂੰ ਭਰਿਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ।
ਕਾਰਵਾਈ ਦਾ ਭਰੋਸਾ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਹ ਸਟਾਫ਼ ਤੋਂ ਪੂਰੀ ਜਾਣਕਾਰੀ ਹਾਸਲ ਕਰਕੇ ਸਬੰਧਤ ਪ੍ਰਾਈਵੇਟ ਕੰਪਨੀਆਂ ਦੀ ਜਵਾਬ ਤਲਬੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਨੇ ਅੰਡਰਗਰਾਊਂਡ ਤਾਰਾਂ ਪਾਉਣ ਤੋਂ ਬਾਅਦ ਸਹੀ ਤਰੀਕੇ ਨਾਲ ਖੱਡਿਆਂ ਦੀ ਮੁਰੰਮਤ ਨਹੀਂ ਕੀਤੀ ਜਾਂ ਜਿਨ੍ਹਾਂ ਕੰਪਨੀਆਂ ਦੀ ਲਾਪ੍ਰਵਾਹੀ ਕਾਰਨ ਜ਼ਮੀਨ ਧਸਣ ਕਾਰਨ ਸੜਕਾਂ ਵਿੱਚ ਖੱਡੇ ਪੈ ਰਹੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।


Comments Off on ਜ਼ਮੀਨ ਧਸਣ ਕਾਰਨ ਸੜਕ ਵਿੱਚ ਡੂੰਘਾ ਖੱਡਾ ਬਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.