ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ

Posted On October - 16 - 2019

ਤਰਲੋਚਨ ਸਿੰਘ
ਚੰਡੀਗੜ੍ਹ, 15 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਸ ਮਾਮਲੇ ਵਿੱਚ ਕੋਈ ਵੀ ਪ੍ਰਮੱਖ ਸਿਆਸੀ ਪਾਰਟੀ ਸੁੱਕੀ ਨਹੀਂ ਹੈ ਅਤੇ ਹਰੇਕ ਪਾਰਟੀ ਦੇ ਕੁਝ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਕਾਂਗਰਸ ਦੇ 13 ਅਤੇ ਸਭ ਤੋਂ ਘੱਟ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 3 ਉਮੀਦਵਾਰ ਸ਼ਾਮਲ ਹਨ।
ਇਨ੍ਹਾਂ 117 ਉਮੀਦਵਾਰਾਂ ਵਿਚੋਂ ਕਈਆਂ ਉਪਰ ਤਾਂ ਬਲਾਤਕਾਰ ਤੇ ਇਰਾਦਾ ਕਤਲ ਵਰਗੇ ਗੰਭੀਰ ਕੇਸ ਵੀ ਚੱਲ ਰਹੇ ਹਨ। ਹਰਿਆਣਾ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫੌਰਮਜ਼ (ਏਡੀਆਰ) ਵੱਲੋਂ ਹਰਿਆਣਾ ਵਿਚ ਖੜ੍ਹੇ ਕੁੱਲ 1169 ਉਮੀਦਵਾਰਾਂ ਵਿਚੋਂ 1138 ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਪੇਸ਼ ਕੀਤੇ ਹਲਫ਼ਨਾਮਿਆਂ ਦੀ ਕੀਤੀ ਗਈ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਹੈ। ਏਡੀਆਰ ਦੀ ਰਿਪੋਰਟ ਅਨੁਸਾਰ 1138 ਉਮੀਦਵਾਰਾਂ ਵਿਚ 117 ਭਾਵ 10 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਦੱਸਣਯੋਗ ਹੈ ਕਿ ਸਾਲ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕੁੱਲ 1343 ਉਮੀਦਵਾਰਾਂ ਵਿਚੋਂ 94 ਭਾਵ 7 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਸਨ। ਏਡੀਆਰ ਵੱਲੋਂ ਇਸ ਸਬੰਧ ਵਿਚ ਪਾਰਟੀਵਾਰ ਜਾਰੀ ਕੀਤੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਕਾਂਗਰਸ ਪਾਰਟੀ ਦੇ 87 ਉਮੀਦਵਾਰਾਂ ਦੇ ਹਲਫ਼ਨਾਮਿਆਂ ਦੀ ਕੀਤੀ ਘੋਖ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਚੋਂ ਕਾਂਗਰਸ ਦੇ 13 ਭਾਵ 15 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਇਸੇ ਤਰ੍ਹਾਂ ਬਹੁਜਨ ਸਮਾਰਜ ਪਾਰਟੀ (ਬਸਪਾ) ਦੇ 86 ਉਮੀਦਵਾਰਾਂ ਵਿਚੋਂ 12 ਭਾਵ 14 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਟੁੱਟ ਕੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ 87 ਉਮੀਦਵਾਰਾਂ ਵਿਚੋਂ 10 ਭਾਵ 11 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਰਿਪੋਰਟ ਅਨੁਸਾਰ ਇਨੈਲੋ ਦੇ 80 ਉਮੀਦਵਾਰਾਂ ਵਿਚੋਂ 7 ਭਾਵ 9 ਫੀਸਦ ਅਤੇ ਭਾਜਪਾ ਦੇ 89 ਉਮੀਦਵਾਰਾਂ ਵਿਚੋਂ ਕੇਵਲ 3 ਭਾਵ 3 ਫੀਸਦ ਉਮੀਦਵਾਰਾਂ ਉਪਰ ਅਪਰਾਧਿਕ ਕੇਸ ਦਰਜ ਹਨ। ਜੇ ਇਨ੍ਹਾਂ 117 ਉਮੀਦਵਾਰਾਂ ਵਿਚੋਂ ਗੰਭੀਰ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ’ਤੇ ਝਾਤ ਮਾਰੀ ਜਾਵੇ ਤਾਂ ਇਸ ਮਾਮਲੇ ਵਿਚ ਬਸਪਾ ਹੋਰ ਪਾਰਟੀਆਂ ਤੋਂ ਮੋਹਰੀ ਹੈ। ਬਸਪਾ ਦੇ 9 ਉਮੀਦਵਾਰਾਂ ਉਪਰ ਗੰਭੀਰ ਅਪਰਾਧਿਕ ਕੇਸ ਦਰਜ ਹਨ। ਇਸੇ ਤਰ੍ਹਾਂ ਕਾਂਗਰਸ ਦੇ 8, ਜੇਜੇਪੀ ਦੇ 6, ਇਨੈਲੋ ਦੇ 5 ਅਤੇ ਭਾਜਪਾ ਦੇ ਇਕ ਉਮੀਦਵਾਰ ਉਪਰ ਗੰਭੀਰ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਵਿਚੋਂ 5 ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਵਿਰੁੱਧ ਮਹਿਲਾਵਾਂ ਨਾਲ ਅਪਰਾਧ ਕਰਨ ਦੇ ਦੋਸ਼ ਤਹਿਤ ਕੇਸ ਦਰਜ ਹਨ। ਇਨ੍ਹਾਂ 5 ਉਮੀਦਵਾਰਾਂ ਵਿਚੋਂ 2 ਉਮੀਦਵਾਰ ਤਾਂ ਅਜਿਹੇ ਵੀ ਹਨ, ਜਿਨ੍ਹਾਂ ਵਿਰੁੱਧ ਬਲਾਤਕਾਰ ਕਰਨ (ਆਈਪੀਸੀ ਦੀ ਧਾਰਾ 276) ਦੇ ਦੋਸ਼ ਤਹਿਤ ਕੇਸ ਦਰਜ ਹਨ। ਇਸੇ ਤਰ੍ਹਾਂ 5 ਉਮੀਦਵਾਰਾਂ ਉਪਰ ਤਾਂ ਇਰਾਦਾ ਕਤਲ (ਧਾਰਾ 307) ਵਰਗੇ ਵੀ ਗੰਭੀਰ ਕੇਸ ਦਰਜ ਹਨ। ਇਨ੍ਹਾਂ ਵਿਚੋਂ 11 ਉਮੀਦਵਾਰਾਂ ਨੇ ਖੁਦ ਹੀ ਖੁਲਾਸੇ ਕੀਤੇ ਹਨ ਕਿ ਉਨ੍ਹਾਂ ਵਿਰੁੱਧ ਦਰਜ ਹੋਏ ਕੇਸਾਂ ਵਿਚ ਉਹ ਦੋਸ਼ੀ ਵੀ ਠਹਿਰਾਏ ਜਾ ਚੁੱਕੇ ਹਨ।

ਉਮੀਦਵਾਰਾਂ ਕੋਲ ਕੋਈ ਜਾਇਦਾਦ ਨਹੀਂ

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਇਕ ਵੱਖਰੀ ਤਸਵੀਰ ਵੀ ਸਾਹਮਣੇ ਆਈ ਹੈ। ਏਡੀਆਰ ਦੀ ਰਿਪੋਰਟ ਅਨੁਸਾਰ ਜਿਥੇ ਹਰਿਆਣਾ ਵਿਧਾਨ ਸਭਾ ਵਿਚ ਕਰੋੜਪਤੀ ਉਮੀਦਵਾਰਾਂ ਦੀ ਕੋਈ ਘਾਟ ਨਹੀਂ ਹੈ, ਉਥੇ 3 ਅਜਿਹੇ ਉਮੀਦਵਾਰ ਵੀ ਚੋਣ ਲੜ ਰਹੇ ਹਨ, ਜਿਨ੍ਹਾਂ ਦੀ ਕੋਈ ਜਾਇਦਾਦ ਹੀ ਨਹੀਂ ਹੈ। ਇਨ੍ਹਾਂ ਵਿਚ ਹਲਕਾ ਘੜੌਦਾ (ਕਰਨਾਲ) ਤੋਂ ਖੜੇ ਆਰਪੀਆਈ (ਏ) ਦੇ ਉਮੀਦਵਾਰ ਸਤਬੀਰ ਸਿੰਘ, ਹਲਕਾ ਰਾਏ (ਸੋਨੀਪਤ) ਆਜ਼ਾਦ ਉਮੀਦਵਾਰ ਬਿਜੇਂਦਰ ਕੁਮਾਰ ਅਤੇ ਰਾਖਵਾਂ ਹਲਕਾ ਖਰਖੋਦਾ (ਸੋਨੀਪਤ) ਤੋਂ ਆਜ਼ਾਦ ਉਮੀਦਵਾਰ ਹਰਪਾਲ ਦੀ ਪ੍ਰਾਪਰਟੀ ਜ਼ੀਰੋ ਹੈ।


Comments Off on ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.