ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਟੀ20 ਲੜੀ ਜਿੱਤੀ

Posted On October - 9 - 2019

ਮੈਚ ਦੌਰਾਨ ਸ਼ਾਟ ਜੜਦਾ ਹੋਇਆ ਸ੍ਰੀਲੰਕਾ ਦਾ ਖਿਡਾਰੀ ਭਾਨੂਕਾ ਰਾਜਪਕਸੇ। -ਫੋਟੋ: ਏਐਫਪੀ

ਲਾਹੌਰ, 8 ਅਕਤੂਬਰ
ਭਾਨੂਕਾ ਰਾਜਪਕਸੇ ਦੇ ਅਰਧ ਸੈਂਕੜੇ ਦੀ ਬਦੌਲਤ ਤੇ ਨੁਵਾਨ ਪ੍ਰਦੀਪ ਦੀ ਹਮਲਾਵਰ ਗੇਂਦਬਾਜ਼ੀ ਦੇ ਦਮ ’ਤੇ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਦੂਜੇ ਟੀ20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿਚ 47 ਦੌੜਾਂ ਨਾਲ ਮਾਤ ਦੇ ਦਿੱਤੀ। ਤਿੰਨ ਮੈਚਾਂ ਦੀ ਲੜੀ ਵਿਚ ਸ੍ਰੀਲੰਕਾ ਨੇ 2-0 ਨਾਲ ਅਜਿੱਤ ਚੜ੍ਹਤ ਕਾਇਮ ਕਰ ਲਈ ਹੈ। ਸੋਮਵਾਰ ਰਾਤ ਖੇਡੇ ਗਏ ਮੈਚ ਵਿਚ ਪਾਕਿਸਤਾਨ ਅੱਗੇ 183 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਪੂਰੀ ਟੀਮ 19 ਓਵਰਾਂ ਵਿਚ 147 ਦੌੜਾਂ ’ਤੇ ਹੀ ਸਿਮਟ ਗਈ। ਪਾਕਿਸਤਾਨ ਦੇ ਕੇਵਲ ਚਾਰ ਬੱਲੇਬਾਜ਼ ਦੋਹਰੇ ਅੰਕਾਂ ਵਾਲੇ ਸਕੋਰ ਤੱਕ ਪਹੁੰਚ ਸਕੇ। ਇਨ੍ਹਾਂ ਵਿਚ ਇਮਾਦ ਵਸੀਮ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਤੇਜ਼ ਗੇਂਦਬਾਜ਼ ਪ੍ਰਦੀਪ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਲੈੱਗ ਸਪਿੰਨਰ ਵਾਨਿੰਦੂ ਹਸਰੰਗਾ ਨੇ 38 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਹ ਉਸ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਇਸੁਰੂ ਉਦਾਨਾ ਨੇ 38 ਦੌੜਾਂ ਦੇ ਕੇ ਦੋ ਵਿਕਟ ਹਾਸਲ ਕੀਤੇ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਛੇ ਵਿਕਟਾਂ ’ਤੇ 182 ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਪਾਰੀ ਦਾ ਅਹਿਮ ਪੱਖ ਰਾਜਪਕਸੇ ਦੀਆਂ 48 ਗੇਂਦਾਂ ’ਤੇ 77 ਦੌੜਾਂ ਸਨ। ਉਸ ਨੇ ਚਾਰ ਚੌਕੇ ਤੇ ਛੇ ਛੱਕੇ ਜੜੇ। ਸ਼ੇਹਾਨ ਜੈਸੂਰੀਆ ਨੇ 34 ਤੇ ਕਪਤਾਨ ਦਾਸੁਨ ਸ਼ਨਾਕਾ ਨੇ ਨਾਬਾਦ 27 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ 0-2 ਨਾਲ ਗੁਆਉਣ ਤੋਂ ਬਾਅਦ ਟੀ20 ਲੜੀ ਵਿਚ ਚੰਗੀ ਵਾਪਸੀ ਕੀਤੀ ਹੈ। ਤੀਜਾ ਮੈਚ ਲਾਹੌਰ ਵਿਚ ਹੀ ਭਲਕੇ ਹੋਵੇਗਾ।

-ਪੀਟੀਆਈ

ਕਲੱਬ ਪੱਧਰੀ ਮੈਚ ਦੌਰਾਨ ਪਾਕਿ ਐਂਪਾਇਰ ਦੀ ਮੌਤ
ਕਰਾਚੀ: ਇੱਥੇ ਹੋਏ ਕਲੱਬ ਪੱਧਰੀ ਟੂਰਨਾਮੈਂਟ ਦੇ ਮੈਚ ਦੌਰਾਨ ਪਾਕਿਸਤਾਨ ਦੇ ਇਕ ਸਥਾਨਕ ਐਂਪਾਇਰ ਦੀ ਮੌਤ ਹੋ ਗਈ। ਐਂਪਾਇਰ ਨਸੀਮ ਸ਼ੇਖ਼ (52) ਨੂੰ ਗੁਲਬਰਗ ਇਲਾਕੇ ਵਿਚ ਹੋਏ ਮੈਚ ਦੌਰਾਨ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਲਿਜਾਂਦਿਆਂ ਰਾਹ ਵਿਚ ਉਸ ਦੀ ਮੌਤ ਹੋ ਗਈ।

-ਆਈਏਐੱਨਐੱਸ


Comments Off on ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਟੀ20 ਲੜੀ ਜਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.