ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਸੁਮਿਤ ਨਾਗਲ ਏਟੀਪੀ ਚੈਲੇਂਜਰ ਕੈਂਪਿਨੈਸ ਦੇ ਸੈਮੀਫਾਈਨਲ ’ਚ

Posted On October - 6 - 2019

ਕੈਂਪਿਨੈਸ (ਬ੍ਰਾਜ਼ੀਲ), 5 ਅਕਤੂਬਰ
ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਏਟੀਪੀ ਚੈਲੇਂਜਰ ਕੈਂਪਿਨੈਸ ਵਿੱਚ ਅਰਜਨਟੀਨਾ ਦੇ ਫਰਾਂਸਿਸਕੋ ਕੈਰੂਨਡੋਲੋ ਦੀ ਮੁਸ਼ਕਲ ਚੁਣੌਤੀ ਨੂੰ ਪਾਰ ਕਰਦਿਆਂ ਅੱਜ ਇੱਥੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹਾਲ ਹੀ ’ਚ ਵਿਸ਼ਵ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ 135ਵੇਂ ਸਥਾਨ ’ਤੇ ਪਹੁੰਚਣ ਵਾਲੇ ਇਸ ਭਾਰਤੀ ਖਿਡਾਰੀ ਨੇ 13ਵਾਂ ਦਰਜਾ ਪ੍ਰਾਪਤ ਕੈਰੂਨਡੋਲੋ ਨੂੰ 7-6, 7-5 ਨਾਲ ਸ਼ਿਕਸਤ ਦਿੱਤੀ।
ਨਾਗਲ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਦੂਜੀ ਵਾਰ ਆਖ਼ਰੀ ਚਾਰ ਵਿੱਚ ਥਾਂ ਪੱਕੀ ਕੀਤੀ ਹੈ। ਛੇਵਾਂ ਦਰਜਾ ਪ੍ਰਾਪਤ ਨਾਗਲ ਨੂੰ ਫਾਈਨਲ ਵਿੱਚ ਪਹੁੰਚਣ ਲਈ ਅਰਜਨਟੀਨਾ ਦੇ ਹੀ ਜੁਆਨ ਪਾਬਲੋ ਫਿਕੋਵਿਚ ਨਾਲ ਭਿੜਨਾ ਹੋਵੇਗਾ।
ਨਾਗਲ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਦੂਜੇ ਗੇੜ ਵਿੱਚ ਪੁਰਤਗਾਲ ਦੇ ਉਸ ਦੇ ਵਿਰੋਧੀ ਗਾਸਤੋ ਇਲਿਆਸ ਨੇ ਪਹਿਲੇ ਸੈੱਟ ਦਾ ਮੁਕਾਬਲਾ ਵਿਚਾਲੇ ਛੱਡ ਦਿੱਤਾ ਸੀ। ਆਖ਼ਰੀ-16 ਵਿੱਚ ਉਸ ਨੇ ਬ੍ਰਾਜ਼ੀਲ ਦੇ ਓਰਲੈਂਡੋ ਲੁਜ਼ ਨੂੰ 7-5, 6-3 ਨਾਲ ਮਾਤ ਦਿੱਤੀ ਸੀ। ਨਾਗਲ ਨੇ ਬੀਤੇ ਹਫ਼ਤੇ ਅਰਜਨਟੀਨਾ ਦੇ ਫਾਕੁੰਡੋ ਬੋਗਨਿਸ ਨੂੰ ਹਰਾ ਕੇ ਕਰੀਅਰ ਦਾ ਦੂਜਾ ਏਟੀਪੀ ਚੈਲੇਂਜਰ ਕਲੇਅ ਕੋਰਟ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਨੇ 2017 ਵਿੱਚ ਬੰਗਲੌਰ ਚੈਲੇਂਜਰ ਟੂਰਨਾਮੈਂਟ ’ਤੇ ਕਬਜ਼ਾ ਕੀਤਾ ਸੀ। -ਪੀਟੀਆਈ

 


Comments Off on ਸੁਮਿਤ ਨਾਗਲ ਏਟੀਪੀ ਚੈਲੇਂਜਰ ਕੈਂਪਿਨੈਸ ਦੇ ਸੈਮੀਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.