ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੁਪਰਡੈਂਟ ਤੇ ਕਲਰਕ ਨੂੰ 4-4 ਸਾਲ ਕੈਦ

Posted On October - 12 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਕਤੂਬਰ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤਖ਼ੋਰੀ ਮਾਮਲੇ ਦੀ ਸੁਣਵਾਈ ਕਰਦਿਆਂ ਚੰਡੀਗੜ੍ਹ ਸਥਿਤ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ’ਚ ਉਸ ਸਮੇਂ ਬਤੌਰ ਸੁਪਰਡੈਂਟ ਤੈਨਾਤ ਤੇਜਬੀਰ ਸਿੰਘ ਵਾਲੀਆ ਅਤੇ ਐੱਸਡੀਐਮ ਸ੍ਰੀ ਮੁਕਤਸਰ ਸਾਹਿਬ ਦਫ਼ਤਰ ਦੇ ਕਲਰਕ ਖ਼ੁਸ਼ਹਾਲ ਸਿੰਘ ਨੂੰ 4-4 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਕੇਸ ਸੀਬੀਆਈ ਨੇ ਰਾਜਿੰਦਰ ਸਿੰਘ ਵਾਸੀ ਮੁਕਤਸਰ ਦੀ ਸ਼ਿਕਾਇਤ ’ਤੇ 28 ਅਗਸਤ 2012 ਨੂੰ ਦਰਜ ਕੀਤਾ ਸੀ। ਸ਼ਿਕਾਇਤਕਰਤਾ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਨੇ ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ’ਚ ਹਥਿਆਰ ਰੱਖਣ ਦਾ ਲਾਇਸੈਂਸ ਲੈਣ ਲਈ ਅਪਲਾਈ ਕੀਤਾ ਸੀ ’ਤੇ ਉਸ ਦੀ ਅਰਜ਼ੀ ਗ੍ਰਹਿ ਵਿਭਾਗ ਕੋਲ ਭੇਜੀ ਗਈ ਸੀ। ਇਸੇ ਤਰ੍ਹਾਂ ਉਸ ਦੇ ਭਰਾ ਵੱਲੋਂ ਵੀ ਲਾਇਸੈਂਸ ਲਈ ਅਪਲਾਈ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਕਲਰਕ ਖ਼ੁਸ਼ਹਾਲ ਸਿੰਘ ਨੇ ਉਨ੍ਹਾਂ ਨੂੰ ਗ੍ਰਹਿ ਵਿਭਾਗ ਦੇ ਸੁਪਰਡੈਂਟ ਤੇਜਬੀਰ ਸਿੰਘ ਵਾਲੀਆ ਨਾਲ ਮੁਲਾਕਾਤ ਕਰਨ ਲਈ ਕਿਹਾ ਕਿ ਜੋ ਇਸ ਕੰਮ ਦੇ ਬਦਲੇ 10 ਹਜ਼ਾਰ ਰੁਪਏ ਲਵੇਗਾ। ਸੀਬੀਆਈ ਦੀ ਟੀਮ ਨੇ ਇਸ ਸ਼ਿਕਾਇਤ ਦੀ ਜਾਂਚ ਕਰਦਿਆਂ ਕਲਰਕ ਤੇ ਸੁਪਰਡੈਂਟ ਨੂੰ ਰੰਗੇ ਹੱਥੀਂ ਕਾਬ ਕੀਤਾ ਸੀ। ਇਸ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਦੋਵਾਂ ਦੋਸ਼ੀਆਂ ਨੂੰ ਕੈਦ ਤੇ ਜੁਰਮਾਨਾ ਕੀਤਾ। ਜੁਰਮਾਨਾ ਨਾ ਭਰਨ ’ਤੇ ਦੋਹਾਂ ਨੂੰ ਵਾਧੂ ਸਜ਼ਾ ਭੁਗਤਨੀ ਪਏਗੀ।


Comments Off on ਸੁਪਰਡੈਂਟ ਤੇ ਕਲਰਕ ਨੂੰ 4-4 ਸਾਲ ਕੈਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.