ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੀਚੇਵਾਲ ਨੂੰ ‘ਮਾਣਮੱਤੇ ਸਿੱਖ’ ਐਵਾਰਡ

Posted On October - 13 - 2019

ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕਰਦੇ ਹੋਏ ਅਵਿਨਾਸ਼ ਕੌਲ, ਸਤਿੰਦਰ ਸਰਤਾਜ, ਜਸਬੀਰ ਜੱਸੀ ਤੇ ਹੋਰ।

ਪੱਤਰ ਪ੍ਰੇਰਕ
ਸ਼ਾਹਕੋਟ, 12 ਅਕਤੂਬਰ
ਇੱਕ ਟੀਵੀ ਚੈਨਲ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਮਾਣ ਮੱਤੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਗਾਇਕ ਰੱਬੀ ਸ਼ੇਰਗਿੱਲ, ਡਾ. ਐਸਪੀ ਸਿੰਘ ਉਬਰਾਏ, ਬਜ਼ੁਰਗ ਅਥਲੀਟ ਮਾਨ ਕੌਰ, ਡਾ. ਪੀਐਸ ਪਸਰੀਚਾ, ਡਾ. ਕੁਲਦੀਪਕ ਸਿੰਘ, ਸਤਿੰਦਰ ਸਰਤਾਜ, ਜਸਬੀਰ ਜੱਸੀ, ਗੁਰਪ੍ਰੀਤ ਸਿੰਘ ਘੁੱਗੀ, ਸਰਬਜੀਤ ਸਿੰਘ ਸਮਰਾ, ਗੁਰਪ੍ਰੀਤ ਸਿੰਘ ਮਿੰਟੂ ਅਤੇ ਹੋਰ ਸ਼ਖਸ਼ੀਅਤਾਂ ਨੂੰ ਦਿੰਤਾ ਗਿਆ ਹੈ। ਸੰਤ ਸੀਚੇਵਾਲ ਨੂੰ ‘ਦਿ ਪ੍ਰੋਮੀਨੈਂਟ ਸਿੱਖਸ’ ਐਵਾਰਡ ਨਾਲ ਸਨਮਾਨਿਤ ਕਰਨ ਸਮੇਂ ‘ਨਿਊਜ਼ 18’ ਦੇ ਸੀਈਉ ਅਵਿਨਾਸ਼ ਕੌਲ, ਸੀਨੀਅਰ ਐਡੀਟਰ ਪੰਜਾਬ ਜਯੋਤੀ ਕਮਲ, ਸਤਿੰਦਰ ਸਰਤਾਜ ਅਤੇ ਜਸਬੀਰ ਜੱਸੀ ਹਾਜ਼ਰ ਸਨ।
ਇਸ ਮੌਕੇ ਸਿੱਖੀ ਅਤੇ ਸੇਵਾ ਵਿਸ਼ੇ ’ਤੇ ਆਪਣੇ ਵਿਚਾਰ ਰੱਖਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਜੋਕਾ ਸਿੱਖ ਸਮਾਜ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੇਵਾ ਦੇ ਸੰਕਲਪ ਨੂੰ ਵੀ ਛੱਡਦਾ ਜਾ ਰਿਹਾ ਹੈ ਇਸੇ ਕਰਕੇ ਗੁਰਦੁਆਰਿਆਂ ਦੀ ਉਸਾਰੀ ਦੇ ਕੰਮ ਵੀ ਠੇਕੇ ’ਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਜਲ ਸੰਕਟ ਬਣ ਰਹੀ ਹੈ। ਪੰਜਾਬ ਦੇ ਪਾਣੀ ਸੁੱਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ।


Comments Off on ਸੀਚੇਵਾਲ ਨੂੰ ‘ਮਾਣਮੱਤੇ ਸਿੱਖ’ ਐਵਾਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.