ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸਿੰਘ ਸਭਾਵਾਂ ਨੇ ਜੀਕੇ ਦੇ ਸਮਾਗਮ ਤੋਂ ਦੂਰੀ ਬਣਾਈ

Posted On October - 6 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਦੂਜੀ ਵਾਰ ਬਣਾਈ ਗਈ ਨਵੀਂ ਪਾਰਟੀ ਦੇ ਪਹਿਲੇ ਸਮਾਗਮ ਵਿੱਚ ਰਾਜਧਾਨੀ ਦਿੱਲੀ ਦੀਆਂ ਅਹਿਮ ਸਿੰਘ ਸਭਾਵਾਂ ਦੂਰ ਰਹੀਆਂ ਤੇ ਉਹ ਸਿੱਖ ਆਗੂ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਜੋ ਕਦੇ ਸ਼੍ਰੋਮਣੀ ਅਕਾਲੀ ਦਲ ਪੰਥਕ ਸਮੇਂ ਨਾਲ ਤੁਰੇ ਸਨ। ਜੀਕੇ ਦੇ ਕਰੀਬੀ ਦੋਸਤ ਜ਼ਰੂਰ ਸਮਾਗਮ ਵਿੱਚ ਨਜ਼ਰ ਆਏ। ਰਾਜੌਰੀ ਗਾਰਡਨ ਵਿੱਚੋਂ ਕੁੱਝ ਲੋਕ ਜ਼ਰੂਰ ਸ਼ਾਮਲ ਹੋਏ ਪਰ ਉਨ੍ਹਾਂ ਦੀ ਬਹੁਤੀ ਸਾਂਝ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੀ ਰਹੀ ਹੈ। ਦਿੱਲੀ ਵਿੱਚ ਕਰੀਬ 400 ਸਿੰਘ ਸਭਾਵਾਂ ਹਨ ਤੇ ਵੱਡੀਆਂ ਸਿੰਘ ਸਭਾਵਾਂ ਦਾ ਅਸਰ ਹਰ ਆਮ ਚੋਣ ਸਮੇਂ ਸਿੱਖ ਸਿਆਸਤ ਉਪਰ ਪੈਂਦਾ ਹੈ। ਕਈ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੀ ਬੁਕਤ ਵੀ ਦਿੱਲੀ ਕਮੇਟੀ ਦੇ ਮੈਂਬਰਾਂ ਜਿੰਨੀ ਹੀ ਦਿੱਲੀ ਵਿੱਚ ਗਿਣੀ ਜਾਂਦੀ ਹੈ। ਰਾਜਧਾਨੀ ਵਿੱਚ ਰਾਮਗੜ੍ਹੀਆ ਭਾਈਚਾਰਾ ਵੀ ਕਈ ਹਲਕਿਆਂ ’ਚ ਅਸਰਦਾਰ ਹੈ ਪਰ ਨਵੀਂ ਪਾਰਟੀ ਦੀ ਸ਼ੁਰੂਆਤ ਵੇਲੇ ਰਾਮਗੜ੍ਹੀਆ ਭਾਈਚਾਰੇ ਦੀਆਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਗ਼ੈਰ-ਹਾਜ਼ਰੀ ਵੀ ਸਿਆਸੀ ਮਾਹਰਾਂ ਨੂੰ ਰੜਕ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੀਕੇ ਜਿੰਨਾ ਜ਼ਿਆਦਾ ਪੈਰ ਜਮਾਉਣਗੇ ਉਨਾ ਹੀ ਨੁਕਸਾਨ ਸਰਨਾ ਧੜੇ ਨੂੰ ਹੋ ਸਕਦਾ ਹੈ ਕਿਉਂਕਿ ਦੋਵਾਂ ਦਾ ਆਧਾਰ ਸ਼ਹਿਰੀ ਸਿੱਖ ਵੋਟਰਾਂ ਵਿੱਚ ਹੈ। ਸਾਰੇ ਧੜਿਆਂ ਦਾ ਇੱਕੋ ਟੀਚਾ ਦਿੱਲੀ ਕਮੇਟੀ ਦੀਆਂ ਚੋਣਾਂ ਜਿੱਤ ਕੇ ਗੁਰੂ ਦੀ ਗੋਲਕ ਨੂੰ ਆਪਣੇ ਹਿੱਤਾਂ ਲਈ ਵਰਤਣਾ ਹੀ ਰਿਹਾ ਹੈ।


Comments Off on ਸਿੰਘ ਸਭਾਵਾਂ ਨੇ ਜੀਕੇ ਦੇ ਸਮਾਗਮ ਤੋਂ ਦੂਰੀ ਬਣਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.