ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਸਵੀਟੀ ਬੂਰਾ ਅਗਲੇ ਗੇੜ ’ਚ

Posted On October - 6 - 2019

ਉਲਾਨ ਉਦੈ (ਰੂਸ), 5 ਅਕਤੂਬਰ

ਜਿੱਤ ਮਗਰੋਂ ਖ਼ੁਸ਼ ਹੁੰਦੀ ਹੋਈ ਭਾਰਤੀ ਮੁੱਕੇਬਾਜ਼ ਸਵੀਟੀ ਬੂਰਾ। -ਫੋਟੋ: ਪੀਟੀਆਈ

ਭਾਰਤ ਦੀ ਸਾਬਕਾ ਉਪ ਜੇਤੂ ਸਵੀਟੀ ਬੂਰਾ (75 ਕਿਲੋ) ਨੇ ਆਸਾਨ ਜਿੱਤ ਨਾਲ ਅੱਜ ਇੱਥੇ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਵਿੱਚ ਥਾਂ ਬਣਾ ਲਈ ਹੈ, ਪਰ ਨੀਰਜ ਫੋਗਾਟ (57 ਕਿਲੋ) ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਬੂਰਾ ਨੇ ਪਹਿਲੇ ਗੇੜ ਵਿੱਚ ਮੰਗੋਲੀਆ ਦੀ ਮਿਆਂਗਮਾਰਜਰਗਲ ਮੁੰਖਬਾਟ ਨੂੰ 5-0 ਨਾਲ ਸ਼ਿਕਸਤ ਦਿੱਤੀ। ਹੁਣ ਉਸ ਦਾ ਸਾਹਮਣਾ ਵੇਲਜ਼ ਦੀ ਦੂਜਾ ਦਰਜਾ ਪ੍ਰਾਪਤ ਲੌਰੇਨ ਪ੍ਰਾਈਸ ਨਾਲ ਹੋਵੇਗਾ।
ਫੋਗਾਟ ਨੇ ਚੀਨ ਦੀ ਕਿਓ ਜ਼ੀਰੂ ਖ਼ਿਲਾਫ਼ ਆਪਣੇ ਵੱਲੋਂ ਸਰਵੋਤਮ ਯਤਨ ਕੀਤਾ, ਪਰ ਜੱਜਾਂ ਦੀ ਨਜ਼ਰ ਵਿੱਚ ਇਹ ਕਾਫ਼ੀ ਨਹੀਂ ਸੀ। ਵੰਡੇ ਗਏ ਫ਼ੈਸਲੇ ਵਿੱਚ ਉਸ ਨੂੰ 2-3 ਨਾਲ ਹਾਰ ਝੱਲਣੀ ਪਈ।
ਬੂਰਾ ਦੀ ਜਿੱਤ ਆਸਾਨ ਰਹੀ, ਜਿਸ ਵਿੱਚ ਉਸ ਨੇ ਆਪਣੇ ਮੁੱਕਿਆਂ ਨਾਲ ਖ਼ੁਦ ਨੂੰ ਬਿਹਤਰ ਮੁੱਕੇਬਾਜ਼ ਸਾਬਤ ਕੀਤਾ। ਮੰਗੋਲਿਆਈ ਮੁੱਕੇਬਾਜ਼ ਨੇ ਆਖ਼ਰੀ ਤਿੰਨ ਮਿੰਟ ਵਿੱਚ ਵਾਪਸੀ ਦੇ ਯਤਨ ਕੀਤੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਇਸ ਤੋਂ ਪਹਿਲਾਂ ਫੋਗਾਟ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ ਬਿਹਤਰ ਮੁੱਕੇਬਾਜ਼ ਨਜ਼ਰ ਆ ਰਹੀ ਸੀ। ਉਸ ਦੀ ਵਿਰੋਧੀ ਤਕਨੀਕੀ ਤੌਰ ’ਤੇ ਕਮਜੋਰ ਲੱਗ ਰਹੀ ਸੀ। ਉਸ ਨੂੰ ਵੀ ਚਿਤਾਵਨੀ ਮਿਲੀ ਸੀ, ਪਰ ਜੱਜਾਂ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਦਿੱਤਾ। ਇਸ ਤੋਂ ਭਾਰਤੀ ਮੁੱਕੇਬਾਜ਼ ਨਿਰਾਸ਼ ਜਾਪੀ। ਫੋਗਾਟ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਸੀ। ਭਾਰਤੀ ਟੀਮ ਨੇ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੇ ਬਿਹਤਰ ਫ਼ੈਸਲੇ ਯਕੀਨੀ ਬਣਾਉਣ ਲਈ ਨਵੇਂ ਨਿਯਮਾਂ ਤਹਿਤ ਅਧਿਕਾਰਤ ਤੌਰ ’ਤੇ ਫ਼ੈਸਲੇ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਸੀ, ਪਰ ਤਕਨੀਕੀ ਕਮੇਟੀ ਨੇ ਉਸ ਨੂੰ ਨਾਮਨਜ਼ੂਰ ਕਰ ਦਿੱਤਾ। -ਪੀਟੀਆਈ


Comments Off on ਸਵੀਟੀ ਬੂਰਾ ਅਗਲੇ ਗੇੜ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.