ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ

Posted On October - 18 - 2019

ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਤੇ ਸਮੂਹ ਸਟਾਫ।

ਸਤਨਾਮ ਸਿੰਘ
ਮਸਤੂਆਣਾ ਸਾਹਿਬ, 17 ਅਕਤੂਬਰ
ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਦੀਆਂ ਜਿੱਤਾਂ ਨੂੰ ਬਰਕਰਾਰ ਰੱਖਦੇ ਹੋਏ ਡੀਪੀਈ ਅਮਰੀਕ ਸਿੰਘ ਤੇ ਲੈਕਚਰਾਰ ਮਨਜੀਤ ਕੌਰ ਵੱਲੋਂ ਦਿੱਤੀ ਸੁਚੱਜੀ ਕੋਚਿੰਗ ਸਦਕਾ ਅੰਡਰ-19 ਸਾਲ ਤੇ ਅੰਡਰ-17 ਸਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਸ਼ਸ਼ੀ ਗੁਪਤਾ ਨੇ ਦੱਸਿਆ ਕਿ ਅੰਡਰ-19 ਗਰੁੱਪ ਦੇ ਪੋਲ-ਵਾਲਟ ਮੁਕਾਬਲਿਆਂ ਵਿੱਚ ਗੁਰਦੀਪ ਸਿੰਘ ਨੇ ਪਹਿਲਾ ਸਥਾਨ ਤੇ ਕੁਲਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਗਰੁੱਪ ਦੇ ਡਿਸਕਸ ਥਰੋਅ ਈਵੈਂਟ ਵਿੱਚ ਕੁਲਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਪਨਦੀਪ ਕੌਰ ਨੇ ਹੈਮਰ ਥਰੋਅ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਗਰੁੱਪ ਦੇ ਪੋਲਵਾਲਟ ਮੁਕਾਬਲੇ ਵਿੱਚ ਪਵਿੱਤਰ ਸਿੰਘ ਨੇ ਪਹਿਲਾ ਤੇ ਦੀਪ ਸਿੰਘ ਨੇ ਦੂਜਾ ਸਥਾਨ ਤੇ ਇਸੇ ਹੀ ਗਰੁੱਪ ਦੇ 100 ਮੀਟਰ ਹਰਡਲਜ਼ ਮੁਕਾਬਲੇ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨੂੰ ਲੈ ਕੇ ਸਕੂਲ ਵਿਚ ਕਰਵਾਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਸ਼ਸ਼ੀ ਗੁਪਤਾ ਅਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਦੇ ਗਲਾਂ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਡੀਪੀਈ ਅਮਰੀਕ ਸਿੰਘ ਅਤੇ ਮਨਜੀਤ ਕੌਰ ਤੇ ਜੇਤੂ ਖਿਡਾਰੀਆਂ ਨੂੰ ਜਾਂਦਾ ਹੈ। ਇਸ ਮੌਕੇ ਰਜਨੀ ਗੁਪਤਾ, ਬਲਵਿੰਦਰ ਸਿੰਘ, ਵਰਿੰਦਰ ਹੰਸ, ਮਨਜੀਤ ਸਿੰਘ, ਸਵਿਤਾ ਰਾਣੀ ਅਤੇ ਰਣਬੀਰ ਕੌਰ ਮੌਜੂਦ ਸਨ।

ਬਰੌਡਵੇਅ ਸਕੂਲ ਮਨਾਲ ਦੇ ਖਿਡਾਰੀਆਂ ਦੀ ਝੰਡੀ

ਜੇਤੂ ਖਿਡਾਰੀ ਆਪਣੇ ਅਧਿਆਪਕਾਂ ਨਾਲ। -ਫੋਟੋ: ਚੀਮਾ

ਸੰਦੌੜ (ਪੱਤਰ ਪ੍ਰੇਰਕ): ਬਰੌਡਵੇਅ ਪਬਲਿਕ ਸਕੂਲ ਮਨਾਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਚੇਅਰਮੈਨ ਰਣਜੀਤ ਸਿੰਘ ਚੀਮਾ ਤੇ ਪ੍ਰਿੰਸੀਪਲ ਮੁਹੰਮਦ ਆਰਿਫ ਸੈਫੀ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਅੰਡਰ-14 ਵਰਗ ’ਚ 100 ਮੀਟਰ ਦੌੜ ਤੇ ਰਿਲੇਅ ਦੌੜ ’ਚ ਸੋਨ ਤਗ਼ਮਾ, ਅੰਡਰ-14 ਹਾਈ ਜੰਪ, ਹਰਡਲ ਦੌੜ ਤੇ ਸ਼ਾਟ ਪੁੱਟ ਵਿਚ ਚਾਂਦੀ ਦਾ ਤਗ਼ਮਾ, ਅੰਡਰ-14 ਡਿਸਕਸ ਥਰੋਅ ਵਿਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅੰਡਰ-17 ਵਰਗ ਵਿਚ 100 ਮੀਟਰ ਦੌੜ ਵਿਚ ਸੋਨ ਤਗ਼ਮਾ, ਹਾਈ ਜੰਪ ’ਚ ਤੇ ਰਿਲੇਅ ਦੌੜ 200 ਮੀਟਰ ਵਿਚ ਕਾਂਸੀ ਦਾ ਤਗ਼ਮਾ, ਅੰਡਰ-19 ਵਰਗ ਦੇ 1500 ਮੀਟਰ ਦੌੜ, ਹਾਈ ਜੰਪ, ਹਰਡਲ ਦੌੜ, ਰਿਲੇਅ ਦੌੜ, ਹੈਮਰ ਥਰੋਅ ਵਿਚ ਚਾਂਦੀ ਦਾ ਤਗ਼ਮਾ ਤੇ ਡਿਸਕਸ ਥਰੋਅ ਵਿਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ।


Comments Off on ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.